ਬਰਥਡੇ ''ਤੇ ਮਿਲੀਆਂ ਸ਼ੁੱਭ-ਕਾਮਨਾਵਾਂ ਕਾਰਨ ਭਾਵੁਕ ਹੋਈ ਯੁਜੀਨ ਬੂਚਰਡ

Thursday, Feb 28, 2019 - 04:32 AM (IST)

ਬਰਥਡੇ ''ਤੇ ਮਿਲੀਆਂ ਸ਼ੁੱਭ-ਕਾਮਨਾਵਾਂ ਕਾਰਨ ਭਾਵੁਕ ਹੋਈ ਯੁਜੀਨ ਬੂਚਰਡ

ਜਲੰਧਰ- ਟੈਨਿਸ ਜਗਤ ਦੀਆਂ ਸਭ ਤੋਂ ਸੁੰਦਰ ਪਲੇਅਰਜ਼ 'ਚੋਂ ਇਕ ਯੁਜੀਨ ਬੂਚਰਡ ਆਪਣੇ 24ਵੇਂ ਬਰਥਡੇ 'ਤੇ ਫੈਨਜ਼ ਵਲੋਂ ਮਿਲੀਆਂ ਸ਼ੁੱਭ-ਕਾਮਨਾਵਾਂ ਕਾਰਨ ਭਾਵੁਕ ਹੋ ਗਈ। ਅਸਲ ਵਿਚ ਐਲੀਸਨ ਨਾਮੀ ਯੁਜੀਨ ਦੇ ਇਕ ਪ੍ਰਸ਼ੰਸਕ ਨੇ ਆਪਣੇ ਸਾਰੇ ਦੋਸਤਾਂ ਕੋਲੋਂ ਯੁਜੀਨ ਦੇ ਬਰਥਡੇ 'ਤੇ ਪ੍ਰਤੀਕਿਰਿਆਵਾਂ ਲੈ ਕੇ ਆਪਣੀ ਵੈੱਬਸਾਈਟ 'ਤੇ ਕੀ ਪਾਈਆਂ ਕਿ ਯੁਜੀਨ ਇਸ ਨੂੰ ਦੇਖ ਕੇ ਭਾਵੁਕ ਤੇ ਖੁਸ਼ ਹੋ ਗਈ। ਯੁਜੀਨ ਨੇ ਧੰਨਵਾਦ ਕਰਦਿਆਂ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ-ਮੈਂ ਜਦੋਂ ਇਹ ਪੜ੍ਹਿਆ ਤਾਂ ਮੇਰੀਆਂ ਅੱਖਾਂ ਵਿਚ ਹੰਝੂ ਸਨ। ਤੁਸੀਂ ਲੋਕਾਂ ਨੇ ਮੇਰੇ ਲਈ ਕਾਫੀ ਸਮਾਂ ਕੱਢਿਆ। ਮੈਂ ਤੁਹਾਡੀ ਸਦਾ ਧੰਨਵਾਦੀ ਰਹਾਂਗੀ।
ਦੱਸ ਦੇਈਏ ਕਿ ਯੁਜੀਨ ਨੇ ਆਪਣਾ 25ਵਾਂ ਬਰਥਡੇ ਸੈਲੀਬ੍ਰੇਟ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ 1.9 ਮਿਲੀਅਨ ਪ੍ਰਸ਼ੰਸਕਾਂ ਲਈ ਇਕ ਸ਼ਾਨਦਾਰ ਫੋਟੋ ਵੀ ਪੋਸਟ ਕੀਤੀ ਸੀ। ਯੁਜੀਨ ਦੀ ਇਸ ਫੋਟੋ ਨੂੰ 24 ਘੰਟਿਆਂ ਅੰਦਰ ਹੀ ਡੇਢ ਲੱਖ ਤੋਂ ਜ਼ਿਆਦਾ ਲਾਈਕਸ ਆ ਗਏ ਸਨ। ਪ੍ਰਸ਼ੰਸਕਾਂ ਨੇ ਯੁਜੀਨ ਨੂੰ ਆਪਣੇ-ਆਪਣੇ ਅੰਦਾਜ਼ ਵਿਚ ਵਧਾਈਆਂ ਦਿੱਤੀਆਂ। ਕੁਝ ਫੈਨਜ਼ ਨੇ ਤਾਂ ਉਸ ਨੂੰ ਟੈਨਿਸ ਜਗਤ ਦੀਆਂ ਸਭ ਤੋਂ ਹੌਟ ਪਲੇਅਰਜ਼ 'ਚੋਂ ਇਕ ਮੰਨਿਆ। ਉਥੇ ਹੀ ਜਾਰਜ ਨਾਂ ਦਾ ਇਕ ਪ੍ਰਸ਼ੰਸਕ ਤਾਂ ਆਪਣੇ ਇਕ ਕੁਮੈਂਟ ਕਾਰਨ ਲਾਈਮ ਲਾਈਟ ਹੀ ਲੁੱਟ ਕੇ ਲੈ ਗਿਆ। ਜਾਰਜ ਨੇ ਯੁਜੀਨ ਦੀ ਤਾਰੀਫ 'ਚ ਰੋਸਟਿਡ ਸਟ੍ਰਾਬੇਰੀ ਅਤੇ ਕ੍ਰੀਮ ਪਾਈ ਬਣਾਉਣ ਦਾ ਤਰੀਕਾ ਪੋਸਟ ਕਰ ਦਿੱਤਾ। ਜਾਰਜ ਦੇ ਬਰਥਡੇ ਵਿਸ਼ ਕਰਨ ਦੇ ਤਰੀਕੇ ਨੂੰ ਕਈ ਲੋਕਾਂ ਨੇ ਪਸੰਦ ਵੀ ਕੀਤਾ ਸੀ।


author

Gurdeep Singh

Content Editor

Related News