ਲੁਈਸ ਹੈਮਿਲਟਨ ਦੀ ਫ਼ੈਨ ਹੈ ਏਮਾ ਰਾਡੂਕਾਨੂ, ਮਿਲਣ 'ਤੇ ਕਿਹਾ- ਇਹ ਸੁਫ਼ਨੇ ਦੇ ਸੱਚ ਹੋਣ ਵਾਂਗ

Friday, Sep 17, 2021 - 07:23 PM (IST)

ਲੁਈਸ ਹੈਮਿਲਟਨ ਦੀ ਫ਼ੈਨ ਹੈ ਏਮਾ ਰਾਡੂਕਾਨੂ, ਮਿਲਣ 'ਤੇ ਕਿਹਾ- ਇਹ ਸੁਫ਼ਨੇ ਦੇ ਸੱਚ ਹੋਣ ਵਾਂਗ

ਸਪੋਰਟਸ ਡੈਸਕ- ਟੈਨਿਸ ਸਟਾਰ ਏਮਾ ਰਾਡੂਕਾਨੂ ਨੇ ਮੇਟ ਗਾਲਾ 'ਚ ਲੁਈਸ ਹੈਮਿਲਟਨ ਦੇ ਨਾਲ ਸ਼ਿਰਕਤ 'ਤੇ ਕਿਹਾ ਕਿ ਇਹ ਉਨ੍ਹਾਂ ਲਈ ਸੁਫ਼ਨੇ ਦੇ ਸੱਚ ਹੋਣ ਜਿਹਾ ਹੈ। 18 ਸਾਲਾ ਏਮਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਹ ਮੋਟਰਸਪੋਰਟਸ ਦੀ ਪ੍ਰਸ਼ੰਸਕ ਰਹੀ ਹੈ। ਉਹ ਨਿਊਯਾਰਕ 'ਚ ਰਹਿੰਦੇ ਹੋਏ ਫ਼ਾਰਮੂਲਾ 1 ਦੇ ਧਾਕੜ ਨੂੰ ਮਿਲਣ ਲਈ ਸ਼ੁਰੂ ਤੋਂ ਹੀ ਬਹੁਤ ਉਤਸ਼ਾਹਤ ਸੀ।

PunjabKesari

PunjabKesari

ਏਮਾਲ ਨੇ ਮੇਟ ਗਾਲਾ 'ਚ ਹੈਮਿਲਟਨ ਤੋਂ ਮਿਲਣ ਦੇ ਬਾਅਦ ਕਿਹਾ ਕਿ ਮੈਂ ਕੁਝ ਬਹੁਤ ਹੀ ਚੰਗੇ ਆਯੋਜਨਾਂ ਤੇ ਸਥਾਨਾਂ 'ਤੇ ਜਾਣ 'ਚ ਕਾਮਯਾਬ ਰਹੀ। ਮੇਟ ਗਾਲਾ 'ਚ ਮੈਂ ਲੁਈਸ ਹੈਮਿਲਟਨ ਨਾਲ ਗੱਲ ਕੀਤੀ ਜੋ ਅਸਲ ਬਹੁਤ ਚੰਗੀ ਰਹੀ। ਉਨ੍ਹਾਂ ਨੂੰ ਦੇਖਣਾ ਤੇ ਉੱਥੇ ਉਨ੍ਹਾਂ ਨਾਲ ਗੱਲ ਕਰਨਾ ਅਸਲ 'ਚ ਬਹੁਤ ਚੰਗਾ ਸੀ।


author

Tarsem Singh

Content Editor

Related News