ਸੋਸ਼ਲ ਮੀਡੀਆ 'ਤੇ ਇਕ ਗਲਤੀ ਕਾਰਨ ਇਸ ਕ੍ਰਿਕਟਰ ਦੇ ਲੱਗਾ ਇਕ ਸਾਲ ਦਾ ਬੈਨ

11/18/2019 4:02:42 PM

ਹੋਬਰਟ— ਹੋਬਰਟ ਹਰੀਕੇਂਸ ਦੀ ਵਿਕਟਕੀਪਰ ਐਮਿਲੀ ਸਮਿਥ ਨੂੰ ਕ੍ਰਿਕਟ ਆਸਟਰੇਲੀਆ ਦੀ ਭ੍ਰਿਸ਼ਟਾਚਾਰ ਰੋਕੂ ਨੀਤੀ ਦੀ ਉਲੰਘਣਾ ਕਾਰਨ ਸੋਮਵਾਰ ਨੂੰ ਮਹਿਲਾ ਬਿਗ ਬੈਸ਼ ਲੀਗ (ਡਬਲਿਊ. ਬੀ. ਬੀ. ਐੱਲ.) ਤੋਂ ਬੈਨ ਕਰ ਦਿੱਤਾ ਗਿਆ ਹੈ।  ਕ੍ਰਿਕਟ ਆਸਟਰੇਲੀਆ ਦੀ ਵੈੱਬਸਾਈਟ ਮੁਤਾਬਕ, ''ਐਮਿਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤਾ ਜੋ ਦੋ ਨਵੰਬਰ ਨੂੰ ਬਰਨੀ ਦੇ ਵੇਸਟ ਪਾਰਕ 'ਚ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਦੇ ਲਈ ਸੀਮਿਤ ਖੇਤਰ 'ਚ ਬਣਾਇਆ ਗਿਆ ਸੀ ਅਤੇ ਇਸ 'ਚ ਸਿਡਨੀ ਥੰਡਰ ਖਿਲਾਫ ਹਰੀਕੇਂਸ ਦੀ ਆਖਰੀ ਗਿਆਰਾਂ ਦੀ ਵੀ ਜਾਣਕਾਰੀ ਸੀ।''
PunjabKesari
ਮੰਨਿਆ ਜਾ ਰਿਹਾ ਹੈ ਕਿ ਆਖ਼ਰੀ ਗਿਆਰਾਂ ਦਾ ਇਸਤੇਮਾਲ ਮੈਚਾਂ 'ਤੇ ਸੱਟੇਬਾਜ਼ੀ ਅਤੇ ਨਕਦ ਪੁਰਸਕਾਰ ਦੇਣ ਵਾਲੀ 'ਫੈਂਟਸੀ' ਲੀਗ ਲਈ ਕੀਤਾ ਜਾ ਸਕਦਾ ਸੀ। ਸੀ. ਏ. ਨੇ ਬਿਆਨ 'ਚ ਪੁਸ਼ਟੀ ਕੀਤੀ ਕਿ ਇਹ ਵੀਡੀਓ ਮੈਚ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਪਾਇਆ ਗਿਆ। ਹਾਲਾਂਕਿ ਇਹ ਮੈਚ ਮੀਂਹ ਕਾਰਣ ਇਕ ਵੀ ਗੇਂਦ ਕਰਾਏ ਬਿਨਾ ਰੱਦ ਹੋ ਗਿਆ ਸੀ ਅਤੇ ਇਸ 'ਚ ਟਾਸ ਵੀ ਨਹੀਂ ਹੋ ਸਕਿਆ ਸੀ। ਐਮਿਲੀ ਨੇ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੇ ਨਿਯਮ 2.3.2 ਦੇ ਉਲੰਘਣ ਲਈ ਸਜ਼ਾ ਸਵੀਕਾਰ ਕਰ ਲਈ ਹੈ ਅਤੇ ਉਹ ਇਕ ਸਾਲ ਤਕ ਕ੍ਰਿਕਟ ਦੇ ਸਾਰੇ ਫਾਰਮੈਟ 'ਚ ਹਿੱਸਾ ਲੈਣ ਲਈ ਅਯੋਗ ਹੋਵੇਗੀ। ਇਸ 'ਚੋਂ 9 ਮਹੀਨਿਆਂ ਦੀ ਸਜ਼ਾ ਮੁਅੱਤਲੀ ਹੈ। ਇਸ ਮੁਅਤਲੀ ਕਾਰਨ ਐਮਿਲੀ ਡਬਲਿਊ. ਬੀ. ਬੀ. ਐੱਲ. ਦੇ ਬਾਕੀ ਸੈਸ਼ਨ ਤੋਂ ਬਾਹਰ ਹੋ ਗਈ ਹੈ ਅਤੇ ਉਹ 50 ਓਵਰ ਦੀ ਮਹਿਲਾ ਰਾਸ਼ਟਰੀ ਕ੍ਰਿਕਟ ਲੀਗ 'ਚ ਨਹੀਂ ਖੇਡ ਸਕੇਗੀ।


Tarsem Singh

Content Editor

Related News