ਸੱਟ ਕਾਰਨ ਆਸਟਰੇਲੀਆਈ ਆਲਰਾਊਂਡਰ ਐਲਿਸ ਪੈਰੀ 6 ਮਹੀਨਿਆਂ ਲਈ ਕ੍ਰਿਕਟ ਤੋਂ ਹੋਈ ਬਾਹਰ

Saturday, Mar 07, 2020 - 05:25 PM (IST)

ਸੱਟ ਕਾਰਨ ਆਸਟਰੇਲੀਆਈ ਆਲਰਾਊਂਡਰ ਐਲਿਸ ਪੈਰੀ 6 ਮਹੀਨਿਆਂ ਲਈ ਕ੍ਰਿਕਟ ਤੋਂ ਹੋਈ ਬਾਹਰ

ਸਪੋਰਟਸ ਡੈਸਕ— ਆਸਟਰੇਲੀਆ ਦੀ ਸਟਾਰ ਆਲਰਾਊਂਡਰ ਐਲਿਸ ਪੈਰੀ ਮਾਸਪੇਸ਼ੀਆਂ ’ਚ ਖਿੱਚਾਅ ਕਾਰਨ 6 ਮਹੀਨੇ ਲਈ ਟੀਮ ’ਚੋਂ ਬਾਹਰ ਹੋ ਗਈ ਹੈ। ਮੌਜੂਦਾ ਟੀ-20 ਵਰਲਡ ਕੱਪ ’ਚ ਨਿਊਜ਼ੀਲੈਂਡ ਖਿਲਾਫ ਆਖ਼ਰੀ ਲੀਗ ਮੁਕਾਬਲੇ ’ਚ ਪੈਰੀ ਦੇ ਸੱਜੇ ਪੈਰ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਆਇਆ ਸੀ ਜਿਸ ਤੋਂ ਉਬਰਨ ਲਈ ਉਨ੍ਹਾਂ ਨੂੰ ਸਰਜਰੀ ਕਰਾਉਣੀ ਹੋਵੇਗੀ।

PunjabKesariਪੈਰੀ ਨੇ ਕਿਹਾ, ‘‘ਮੈਂ ਖ਼ੁਸ਼ਕਿਸਮਤ ਸੀ ਕਿ ਲੰਬੇ ਸਮੇਂ ਲਈ ਸੱਟ ਦਾ ਪ੍ਰਭਾਵ ਹੋਣ ਬਾਅਦ ਵੀ ਖੇਡ ਜਾਰੀ ਰੱਖ ਸਕੀ।’’ ਆਈ. ਸੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਕ੍ਰਿਕਟਰ ਨੇ ਕਿਹਾ, ‘‘ਮੈਂ ਕਲ ਦੇ ਮੈਚ ਨੂੰ ਲੈ ਕੇ ਕਾਫੀ ਉਤਸੁਕ ਹਾਂ। ਇਹ ਪੂਰੀ ਟੀਮ ਲਈ ਮੌਕਾ ਹੈ। ਮੈਨੂੰ ਲਗਦਾ ਹੈ ਕਿ ਸਾਰਿਆਂ ਲਈ ਇਹ ਖ਼ਾਸ ਸਮਾਂ ਹੈ। ਮੈਂ ਟੀਮ ਨੂੰ ਹੱਲਾਸ਼ੇਰੀ ਦੇਵਾਂਗੀ।’’


author

Tarsem Singh

Content Editor

Related News