ਮਿਸਰ ਫੁੱਟਬਾਲ ਵਿਸ਼ਵ ਕੱਪ ਕੁਆਲੀਫਾਇੰਗ ਪਲੇਅ ਆਫ਼ ''ਚ

Saturday, Nov 13, 2021 - 03:37 PM (IST)

ਮਿਸਰ ਫੁੱਟਬਾਲ ਵਿਸ਼ਵ ਕੱਪ ਕੁਆਲੀਫਾਇੰਗ ਪਲੇਅ ਆਫ਼ ''ਚ

ਕੇਪ ਟਾਊਨ- ਮਿਸਰ ਨੇ 0-2 ਨਾਲ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਅੰਗੋਲਾ ਤੋਂ 2-2 ਨਾਲ ਡਰਾਅ ਖੇਡਿਆ ਜਿਸ ਨਾਲ ਟੀਮ ਅਫ਼ਰੀਕਾ ਦੇ ਵਿਸ਼ਵ ਕੱਪ ਫ਼ੁੱਟਾਬਲ ਕੁਆਲੀਫਾਇੰਗ ਪਲੇਅ ਆਫ਼ 'ਚ ਪਹੁੰਚ ਗਈ। ਇਸ ਅੰਕ ਨਾਲ ਮਿਸਰ ਨੇ ਇਕ ਮੈਚ ਰਹਿੰਦੇ ਚੋਟੀ ਦਾ ਸਥਾਨ ਪੱਕਾ ਕਰ ਲਿਆ ਹੈ, ਜਿਸ ਨਾਲ ਗੈਬਨ ਦੀ ਪਲੇਅ ਆਫ਼ 'ਚ ਪਹੁੰਚਣ ਦੀ ਉਮੀਦ ਟੁੱਟ ਗਈ ਜਿਸ ਨੇ ਲੀਬੀਆ ਨੂੰ 1-0 ਨਾਲ ਹਰਾਇਆ ਸੀ। ਮਾਰਚ 'ਚ ਹੋਣ ਵਾਲੇ 10 ਟੀਮ ਦੇ ਪਲੇਅ ਆਫ਼ 'ਚ ਮੋਰੱਕੋ, ਸੇਨੇਗਲ ਤੇ ਮਾਲੀ ਦੀਆਂ ਟੀਮਾਂ ਪਹਿਲਾਂ ਹੀ ਕੁਆਲੀਫ਼ਾਈ ਕਰ ਚੁੱਕੀਆਂ ਹਨ। ਗਰੁੱਪ ਦੀ ਜੇਤੂ ਹੀ ਅਫ਼ਰੀਕਾ 'ਚ ਪਲੇਅ ਆਫ਼ 'ਚ ਜਗ੍ਹਾ ਬਣਾਉਣਗੀਆਂ। 


author

Tarsem Singh

Content Editor

Related News