ਲੋਰੇਸ ਦੇ ਗੋਲ ਨਾਲ ਪੇਰੂ ਨੇ ਅਮਰੀਕਾ ਨੂੰ ਬਰਾਬਰੀ 'ਤੇ ਰੋਕਿਆ

Wednesday, Oct 17, 2018 - 03:58 PM (IST)

ਲੋਰੇਸ ਦੇ ਗੋਲ ਨਾਲ ਪੇਰੂ ਨੇ ਅਮਰੀਕਾ ਨੂੰ ਬਰਾਬਰੀ 'ਤੇ ਰੋਕਿਆ

ਨਿਊਯਾਰਕ— ਐਡੀਸਨ ਫਲੋਰੇਸ ਦੇ 86ਵੇਂ ਮਿੰਟ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਪੇਰੂ ਨੇ ਕੌਮਾਂਤਰੀ ਫੁੱਟਬਾਲ ਦੋਸਤਾਨਾ ਮੈਚ 'ਚ ਮੰਗਲਵਾਰ ਨੂੰ ਅਮਰੀਕਾ ਨੂੰ 1-1 ਨਾਲ ਬਰਾਬਰੀ 'ਤੇ ਰੋਕਿਆ। ਮੈਕਸਿਕੋ 'ਚ ਰਹਿਣ ਵਾਲੇ  ਫਲੋਰੇਸ ਨੇ ਹੇਠਲੇ ਕ੍ਰਾਸ 'ਤੇ ਗੋਲ ਦਾਗ ਕੇ ਈਸਟ ਹਰਟਫੋਰਡ ਰੇਂਟਸ਼ਲਰ ਫੀਲਡ 'ਚ ਮੌਜੂਦ ਪੇਰੂ ਦੇ ਪ੍ਰਸ਼ੰਸਕਾਂ ਨੂੰ ਖੁਸ਼ੀ ਨਾਲ ਭਰ ਦਿੱਤਾ।

ਪਹਿਲਾ ਹਾਫ ਗੋਲਰਹਿਤ ਬਰਾਬਰੀ 'ਤੇ ਖਤਮ ਹੋਣ ਦੇ ਬਾਅਦ ਜੋਸ ਸਾਰਜੇਂਟ ਨੇ 49ਵੇਂ ਮਿੰਟ 'ਚ ਅਮਰੀਕਾ ਨੂੰ ਬੜ੍ਹਤ ਦਿਵਾਈ ਸੀ। ਜਦਕਿ ਬਰੂਸੇਲਸ 'ਚ ਨੀਦਰਲੈਂਡ ਅਤੇ ਬੈਲਜੀਅਮ ਵਿਚਾਲੇ ਖੇਡਿਆ ਗਿਆ ਮੈਚ ਵੀ 1-1 ਨਾਲ ਡਰਾਅ ਰਿਹਾ। ਡਰਾਈਸ ਮਰਟੇਨਸ ਨੇ ਬੈਲਜੀਅਮ ਨੂੰ ਪੰਜਵੇਂ ਮਿੰਟ 'ਚ ਹੀ ਬੜ੍ਹਤ ਦਿਵਾ ਦਿੱਤੀ ਸੀ। ਨੀਦਰਲੈਂਡ ਵੱਲੋਂ ਅਰਨੋਟ ਗ੍ਰੋਨਵੇਲਟ ਨੇ 27ਵੇਂ ਮਿੰਟ 'ਚ ਬਰਾਬਰੀ ਦਾ ਗੋਲ ਦਾਗਿਆ।


author

Tarsem Singh

Content Editor

Related News