ਈਡਨ ਗਾਰਡਨ ਸਟੇਡੀਅਮ ''ਚੋਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਹਟਾਉਣ ਦੀ ਮੰਗ

Saturday, Feb 23, 2019 - 11:54 PM (IST)

ਈਡਨ ਗਾਰਡਨ ਸਟੇਡੀਅਮ ''ਚੋਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਹਟਾਉਣ ਦੀ ਮੰਗ

ਕੋਲਕਾਤਾ —ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਦੇਸ਼ ਮੁਖੀ ਦਿਲੀਪ ਘੋਸ਼ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਚੋਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਹਟਾਉਣ ਦੀ ਮੰਗ ਕੀਤੀ ਹੈ। 
ਘੋਸ਼ ਨੇ ਇਥੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿਚ ਪਾਕਿਸਤਾਨ ਨੂੰ ਲੈ ਕੇ ਕਾਫੀ ਗੁੱਸਾ ਹੈ ਤੇ ਦੇਸ਼ ਇਸ ਮੁੱਦੇ 'ਤੇ ਇਕਜੁੱਟ ਹੈ। ਉਸ ਨੇ ਕਿਹਾ ਕਿ ਮੋਹਾਲੀ ਸਟੇਡੀਅਮ ਨੇ ਜਿਵੇਂ ਪਾਕਿਸਤਾਨੀ ਖਿਡਾਰੀਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਹਨ, ਉਸੇ ਹੀ ਤਰ੍ਹਾਂ ਈਡਨ ਗਾਰਡਨ ਵਿਚੋਂ ਵੀ ਪਾਕਿ ਖਿਡਾਰੀਆਂ ਦੀਆਂ ਤਸਵੀਰਾਂ ਹਟਾਈਆਂ ਜਾਣ।


Related News