ਆਰਥਿਕ ਸੰਕਟ ਤੋਂ ਪਰੇਸ਼ਾਨ ਨਹੀਂ, ਇੱਥੇ ਫੁੱਟਬਾਲ ਖੇਡਣ ਆਏ ਹਾਂ : ਬਲਿਊ ਸਟਾਰ ਕੋਚ

04/12/2022 4:09:45 PM

ਕੋਲਕਾਤਾ- ਸ਼੍ਰੀਲੰਕਾ ਨੂੰ ਭਾਵੇਂ ਹੀ ਅਜੇ ਤਕ ਦੇ ਸਭ ਤੋਂ ਖ਼ਰਾਬ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬਲਿਊ ਸਟਾਰ ਟੀਮ ਦੇ ਕੋਚ ਬਾਂਦਾ ਸਮਰਕੂਨ ਨੇ ਸੋਮਵਾਰ ਨੂੰ ਕਿਹਾ ਕਿ ਪਹਿਲੀ ਵਾਰ ਏ. ਐੱਫ. ਸੀ. ਕੱਪ ਫੁੱਟਬਾਲ ਟੂਰਨਾਮੈਂਟ 'ਚ ਹਿੱਸਾ ਲੈਂਦੇ ਹੋਏ ਉਨ੍ਹਾਂ ਦੀ ਟੀਮ ਦਾ ਧਿਆਨ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ 'ਤੇ ਹੈ। 

ਦੱਖਣੀ ਖੇਤਰ ਦੇ ਸ਼ੁਰੂਆਤੀ ਦੌਰ ਦੇ ਮੁਕਾਬਲੇ 'ਚ ਪਿਛਲੇ ਹਫ਼ਤੇ ਕਾਠਮਾਂਡੂ ਦੇ ਦਸ਼ਰਥ ਰੰਗਸ਼ਾਲਾ ਸਟੇਡੀਅਮ 'ਚ ਨੇਪਾਲ ਦੇ ਮਛੀਂਦ੍ਰਾ ਐੱਫ. ਸੀ. ਨੂੰ 2-1 ਨਾਲ ਹਰਾ ਕੇ ਬਲਿਊ ਸਟਾਰ ਟੀਮ ਏ. ਐੱਫ. ਸੀ. ਕੱਪ 2022 ਦੇ ਗਰੁੱਪ ਪੜਾਅ 'ਚ ਜਗ੍ਹਾ ਬਣਾਉਣ ਦੇ ਕਰੀਬ ਪੁੱਜੀ ਹੈ। ਕੋਚ ਸਮਰਕੂਨ ਨੇ ਏ. ਟੀ. ਕੇ. ਮੋਹਨ ਬਾਗਾਨ ਦੇ ਖ਼ਿਲਫ਼ ਹੋਣ ਵਾਲੇ ਦੂਜੇ ਦੌਰ ਦੇ ਮੁਕਾਬਲੇ ਦੀ ਪੂਰਬਲੀ ਸ਼ਾਮ 'ਤੇ ਕਿਹਾ ਕਿ ਇਸ ਸਮੇਂ ਸ਼੍ਰੀਲੰਕਾ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੇਸ਼ੱਕ ਇਸ ਨਾਲ ਖੇਡ 'ਤੇ ਅਸਰ ਪੈ ਰਿਹਾ ਹੈ ਪਰ ਅਸੀਂ ਇੱਥੇ ਫੁੱਟਬਾਲ ਖੇਡਣ ਆਏ ਹਾਂ, ਟੀਮ ਬਲਿਊ ਸਟਾਰ ਦੇ ਤੌਰ 'ਤੇ। ਏ. ਟੀ. ਕੇ. ਮੋਹਨ ਬਾਗਾਨ ਦੇ ਖਿਲਾਫ ਜਿੱਤ ਨਾਲ ਬਲਿਊ ਸਟਾਰ ਦੀ ਟੀਮ 'ਚ ਗਰੁੱਪ ਪੜਾਅ 'ਚ ਜਗ੍ਹਾ ਬਣਾਉਣ ਤੋ ਇਕ ਜਿੱਤ ਦੀ ਦੂਰੀ 'ਤੇ ਪੁੱਜ ਜਾਵੇਗੀ ਤੇ ਕੋਚ ਢੁਕਵੀਂ ਤਿਆਰੀ ਨਹੀਂ ਹੋਣ ਦੇ ਬਾਵਜੂਦ ਇਸ ਨੂੰ ਲੈ ਕੇ ਉਤਸੁਕ ਹਨ।


Tarsem Singh

Content Editor

Related News