IPL ਤੋਂ ਹਟੇ ਜੇਸਨ ਰਾਏ 'ਤੇ ECB ਦੀ ਸਖਤੀ, ਲਗਾਇਆ 2 ਮੈਚਾਂ ਦਾ ਬੈਨ
Tuesday, Mar 22, 2022 - 11:35 PM (IST)
ਖੇਡ ਡੈਸਕ- ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ 'ਤੇ ਇੰਗਲੈਂਡ ਕ੍ਰਿਕਟ ਬੋਰਡ ਨੇ ਸਖਤੀ ਦਿਖਾਉਂਦੇ ਹੋਏ 2 ਮੈਚਾਂ ਦਾ ਬੈਨ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਉਹ 31 ਮਾਰਚ ਤੱਕ 2500 ਜੀ. ਬੀ. ਪੀ. ਦਾ ਜੁਰਮਾਨਾ ਵੀ ਭਰਨ ਦੇ ਲਈ ਕਿਹਾ ਗਿਆ ਹੈ। ਹਾਲਾਂਕਿ ਉਸਦਾ ਬੈਨ ਵਧੀਆ ਵਿਵਹਾਰ ਦੇ ਅਧੀਨ 12 ਮਹੀਨੇ ਦੇ ਲਈ ਮੁਅੱਤਲ ਹੈ। ਉਨ੍ਹਾਂ ਨੂੰ ਮਾਰਚ 2022 ਤੱਕ 2500 ਜੀ. ਬੀ. ਪੀ. ਦਾ ਜੁਰਮਾਨਾ ਵੀ ਭਰਨਾ ਹੋਵੇਗਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਦੀ ਦੱਖਣੀ ਅਫਰੀਕਾ 'ਤੇ ਧਮਾਕੇਦਾਰ ਜਿੱਤ
ਖਾਸ ਗੱਲ ਇਹ ਹੈ ਕਿ ਈ. ਸੀ. ਬੀ. ਨੇ ਰਾਏ 'ਤੇ ਬੈਨ ਕਿਉਂ ਲਗਾਇਆ, ਇਸਦਾ ਖੁਲਾਸਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਰਾਏ ਨੇ ਕੁਝ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ, ਜੋਕਿ ਕ੍ਰਿਕਟ ਦੇ ਹਿੱਤਾਂ ਦੇ ਲਈ ਹਾਨੀਕਾਰਕ ਹੋ ਸਕਦੇ ਸਨ। ਹੁਣ ਇਹ ਹਿੱਤ ਕੀ ਸਨ, ਇਸਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੈਨ ਦਾ ਕਾਰਨ ਸਾਹਮਣੇ ਆਉਣ ਨਾਲ ਈ. ਸੀ. ਬੀ. ਦੀ ਕਿਰਕਿਰੀ ਹੋਣੀ ਸੀ।
ਇਹ ਖ਼ਬਰ ਪੜ੍ਹੋ-PAK v AUS : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 90/1
ਫਿਲਹਾਲ ਈ. ਸੀ. ਬੀ. ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਕ ਪੂਰੀ ਅਨੁਸ਼ਾਸਨੀ ਸੁਣਵਾਈ ਤੋਂ ਬਾਅਦ ਜਿਸ 'ਚ ਸਾਰੇ ਉਪਲੱਬਧ ਸਬੂਤ ਸੁਣੇ ਗਏ, ਅਨੁਸ਼ਾਸਨੀ ਪੈਨਲ ਦੇ ਫੈਸਲਾ ਸੁਣਾਇਆ ਹੈ ਕਿ ਜੇਸਨ ਰਾਏ ਨੂੰ ਇੰਗਲੈਂਡ ਦੇ ਅਗਲੇ 2 ਮੈਚਾਂ ਤੋਂ ਮਅੱਤਲ ਕਰ ਦਿੱਤਾ ਜਾਣਾ ਚਾਹੀਦਾ। ਜੇਕਰ ਉਹ ਵਧੀਆ ਵਿਵਹਾਰ ਕਰਦੇ ਹਨ ਤਾਂ ਇਸ ਮੁਅੱਤਲ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ। ਤਦ ਤੱਕ ਉਹ 2500 ਜੀ. ਬੀ. ਪੀ. ਦਾ ਜੁਰਮਾਨਾ ਅਦਾ ਕਰਨਾ ਚਾਹੀਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।