ਸਿੰਧੂ ਤੇ ਸੇਨ ਨੂੰ ਇੰਡੀਅਨ ਓਪਨ ''ਚ ਆਸਾਨ ਡਰਾਅ

Friday, Dec 24, 2021 - 02:49 AM (IST)

ਸਿੰਧੂ ਤੇ ਸੇਨ ਨੂੰ ਇੰਡੀਅਨ ਓਪਨ ''ਚ ਆਸਾਨ ਡਰਾਅ

ਨਵੀਂ ਦਿੱਲੀ- ਫਾਰਮ ਵਿਚ ਵਾਪਸੀ ਕਰਨ ਵਾਲਾ ਕਿਦਾਂਬੀ ਸ਼੍ਰੀਕਾਂਤ ਇੱਥੇ 11 ਤੋਂ 16 ਜਨਵਰੀ ਤੱਕ ਚੱਲਣ ਵਾਲੇ ਯੋਨੈਕਸ ਸਨਰਾਈਜ਼ਰਜ਼ ਇੰਡੀਅਨ ਓਪਨ 2022 ਵਿਚ ਸਿੰਗਾਪੁਰ ਦੇ ਲੋਹ ਕੀਨ ਯੂਓ ਨਾਲ ਭਿੜ ਸਕਦਾ ਹੈ, ਜਿਨ੍ਹਾਂ ਨੂੰ ਡਰਾਅ ਵਿਚ ਇਕੱਠੇ ਰੱਖਿਆ ਗਿਆ ਹੈ ਜਦਕਿ ਪੀ. ਵੀ. ਸਿੰਧੂ ਤੇ ਲਕਸ਼ੇ ਸੈਨ ਨੂੰ ਆਸਾਨ ਡਰਾਅ ਮਿਲਿਆ ਹੈ। ਚੋਟੀ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਹਾਲ ਹੀ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗੇ ਦੇ ਦਮ 'ਤੇ ਵਿਸ਼ਵ ਰੈਂਕਿੰਗ ਵਿਚ ਟਾਪ-10 'ਚ ਵਾਪਸੀ ਕੀਤੀ। ਉਹ ਇੰਡੀਆ ਓਪਨ 'ਚ ਆਪਣੀ ਮੁਹਿੰਮ ਸਿਰਿਲ ਵਰਮਾ ਦੇ ਵਿਰੁੱਧ ਸ਼ੁਰੂ ਕਰੇਗਾ। ਉਸ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਲੋਹ ਕੀਨ ਯੂਓ ਵਿਰੁੱਧ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਮਿਲ ਸਕਦਾ ਹੈ। 

ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ

PunjabKesari


ਕਿਉਂਕਿ ਡਰਾਅ ਦੇ ਅਨੁਸਾਰ ਦੋਵੇਂ ਸੈਮੀਫਾਈਨਲ ਵਿਚ ਇਕ-ਦੂਜੇ ਦੇ ਆਹਮੋ-ਸਾਹਮਣੇ ਹੋ ਸਕਦੇ ਹਨ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨਵੇਂ ਸਾਲ 'ਤੇ ਪਹਿਲਾ ਖਿਤਾਬ ਜਿੱਤਣ ਦੀ ਉਮੀਦ ਲਾਈ ਹੋਵੇਗੀ। ਚੋਟੀ ਦਰਜਾ ਪ੍ਰਾਪਤ ਸਿੰਧੂ ਆਪਣੇ ਪਹਿਲੇ ਮੁਕਾਬਲੇ ਵਿਚ ਹਮਵਤਨ ਸ਼੍ਰੀ ਕਿਸ਼ਣ ਪ੍ਰਿਯਾ ਕੁਦਰਵਲਲੀ ਦੇ ਸਾਹਮਣੇ ਹੋਵੇਗੀ। ਦਰਸ਼ਕਾਂ ਨੂੰ ਹਾਲਾਂਕਿ ਸਿੰਧੂ ਤੇ ਸਾਬਕਾ ਨੰਬਰ ਇਕ ਸਾਇਨਾ ਨੇਹਵਾਲ ਦੇ ਵੀ ਭਿੜਨ ਦੀ ਉਮੀਦ ਹੈ। ਸਾਇਨਾ ਨੂੰ ਹਾਲਾਂਕਿ ਮੁਸ਼ਕਿਲ ਡਰਾਅ ਮਿਲਿਆ ਹੈ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਤੇ ਚੌਥਾ ਦਰਜਾ ਪ੍ਰਾਪਤ ਸਾਇਨਾ ਦੇ ਕੁਆਰਟਰ ਫਾਈਨਲ ਵਿਚ ਸੱਤਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਇਰਿਸ ਵਾਂਗ ਨਾਲ ਤੇ ਸੈਮੀਫਾਈਨਲ ਵਿਚ ਦੂਜਾ ਦਰਜਾ ਬੁਸਾਨਨ ਓਂਗਥਾਮਰੂੰਗਫਾਨ ਨਾਲ ਭਿੜਨ ਦੀ ਉਮੀਦ ਹੈ। 

ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News