ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ, ਸੰਪਰਕ ’ਚ ਆਏ ਲੋਕਾਂ ਨੂੰ ਕੀਤੀ ਇਹ ਅਪੀਲ

Tuesday, Jan 25, 2022 - 11:26 AM (IST)

ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ, ਸੰਪਰਕ ’ਚ ਆਏ ਲੋਕਾਂ ਨੂੰ ਕੀਤੀ ਇਹ ਅਪੀਲ

ਨਵੀਂ ਦਿੱਲੀ (ਭਾਸ਼ਾ): ਸਾਬਕਾ ਭਾਰਤੀ ਕ੍ਰਿਕਟਰ ਅਤੇ ਪੂਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਗੰਭੀਰ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ ਤੋਂ ਹਾਰ ਮਗਰੋਂ ਭਾਰਤ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ

PunjabKesari

ਗੰਭੀਰ ਨੇ ਲਿਖਿਆ, ‘ਹਲਕੇ ਲੱਛਣ ਪਾਏ ਜਾਣ ਤੋਂ ਬਾਅਦ ਮੈਂ ਜਾਂਚ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹਾਂ। ਜੋ ਵੀ ਲੋਕ ਮੇਰੇ ਸੰਪਰਕ ਵਿਚ ਆਏ ਹਨ, ਮੈਂ ਉਨ੍ਹਾਂ ਨੂੰ ਆਪਣੀ ਜਾਂਚ ਕਰਾਉਣ ਦੀ ਬੇਨਤੀ ਕਰਦਾ ਹਾਂ।’ 

ਪਿੱਛਲੇ ਸਾਲ ਨਵੰਬਰ ਵਿਚ ਪਰਿਵਾਰ ਦੇ ਇਕ ਮੈਂਬਰ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਗੰਭੀਰ ਨੇ ਖ਼ੁਦ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਸੀ।

ਇਹ ਵੀ ਪੜ੍ਹੋ: ਬਾਬਰ ਆਜ਼ਮ ਚੁਣੇ ਗਏ ਆਈ.ਸੀ.ਸੀ. ਵਨਡੇ ਕ੍ਰਿਕਟਰ ਆਫ ਦਿ ਈਅਰ


author

cherry

Content Editor

Related News