ਈਸਟ ਬੰਗਾਲ ਨੇ ਲਾਜੋਂਗ ਨੂੰ 5-0 ਨਾਲ ਹਰਾਇਆ
Friday, Feb 15, 2019 - 10:53 AM (IST)

ਕੋਲਕਾਤਾ— ਲਾਲਦਾਨਮਾਵੀਆ ਰਾਲਟੇ ਦੀ ਸ਼ਾਨਦਾਰ ਹੈਟ੍ਰਿਕ ਨਾਲ ਈਸਟ ਬੰਗਾਲ ਨੇ ਸ਼ਿਲਾਂਗ ਲਾਜੋਂਗ ਨੂੰ 12ਵੀਂ ਹੀਰੋ ਆਈ. ਲੀਗ ਫੁੱਟਬਾਲ ਚੈਂਪੀਅਨਸ਼ਿਪ ਦੇ ਮੁਕਾਬਲੇ 'ਚ ਵੀਰਵਾਰ ਨੂੰ 5-0 ਨਾਲ ਹਰਾਇਆ। ਇਸ ਮੁਕਾਬਲੇ 'ਚ ਰਾਲਟੇ ਨੇ 8ਵੇਂ, 27ਵੇਂ ਅਤੇ 61ਵੇਂ ਮਿੰਟ 'ਚ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਈਸਟ ਬੰਗਾਲ ਦੇ ਦੋ ਹੋਰ ਗੋਲ ਜੋਬੀ ਜਸਟਿਨ ਨੇ 28ਵੇਂ ਅਤੇ ਐੱਸਕਵੇਡਾ ਨੇ 46ਵੇਂ ਮਿੰਟ' ਗੋਲ ਕੀਤੇ। ਈਸਟ ਬੰਗਾਲ ਇਸ ਜਿੱਤ ਦੇ ਬਾਅਦ ਸਕੋਰ ਬੋਰਡ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ ਅਤੇ ਉਸ ਦੀਆਂ ਪਹਿਲੀ ਵਾਰ ਆਈ ਲੀਗ ਖਿਤਾਬ ਜਿੱਤਣ ਦੀਆਂ ਉਮੀਦਾਂ ਵਧ ਗਈਆਂ ਹਨ।