ਵਨਡੇ ਵਿਸ਼ਵ ਕੱਪ 2023 ਲਈ ਨਹੀਂ ਮਿਲੇਗੀ E-Ticket, ਪ੍ਰਸ਼ੰਸਕ ਫਿਜ਼ੀਕਲ ਟਿਕਟ ਲੈ ਕੇ ਆਉਣ : ਜੈ ਸ਼ਾਹ

Saturday, Jul 29, 2023 - 12:27 PM (IST)

ਸਪੋਰਟਸ ਡੈਸਕ- ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਪੁਸ਼ਟੀ ਕੀਤੀ ਹੈ ਕਿ ਆਗਾਮੀ ਵਨਡੇ ਵਿਸ਼ਵ ਕੱਪ 2023 ਲਈ ਕੋਈ ਈ-ਟਿਕਟ ਨਹੀਂ ਹੋਵੇਗੀ। ਪ੍ਰਸ਼ੰਸਕਾਂ ਨੂੰ ਆਯੋਜਨ ਸਥਾਨਾਂ 'ਤੇ  ਫਿਜ਼ੀਕਲ ਟਿਕਟਾਂ ਲੈ ਕੇ ਜਾਣਾ ਹੋਵੇਗਾ। ਇਹ ਫ਼ੈਸਲਾ ਸੂਬਾਈ ਐਸੋਸੀਏਸ਼ਨਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਈ-ਟਿਕਟਾਂ ਸਿਰਫ਼ ਦੋ-ਪੱਖੀ ਸੀਰੀਜ਼ 'ਤੇ ਹੀ ਉਪਲੱਬਧ ਹੋਣਗੀਆਂ।

ਹ ਵੀ ਪੜ੍ਹੋ- ਅਨੁਰਾਗ ਠਾਕੁਰ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਦਾ ‌ਕੀਤਾ ਉਦਘਾਟਨ
ਅਹਿਮਦਾਬਾਦ 'ਚ ਆਈਪੀਐੱਲ ਫਾਈਨਲ ਤੋਂ ਪਹਿਲਾਂ ਹਫੜਾ-ਦਫੜੀ ਦੇਖੀ ਗਈ ਕਿਉਂਕਿ ਕ੍ਰਿਕਟ ਪ੍ਰਸ਼ੰਸਕ ਫਾਈਨਲ ਲਈ ਆਪਣੀਆਂ ਈ-ਟਿਕਟਾਂ ਨੂੰ ਰੀਡੀਮ ਕਰਨ ਲਈ ਆਏ। ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਟਿਕਟਾਂ ਦੀ ਸੁਚਾਰੂ ਵੰਡ ਲਈ 7-8 ਕੇਂਦਰ ਬਣਾਏ ਜਾਣਗੇ ਤਾਂ ਜੋ ਸਿਸਟਮ ਖਰਾਬ ਨਾ ਹੋਵੇ। ਸਮਾਂ ਸਾਰਣੀ 'ਚ ਬਦਲਾਅ ਅਤੇ ਸਥਾਨਾਂ 'ਚ ਬਦਲਾਅ ਹੋਵੇਗਾ ਅਤੇ ਨਵੀਆਂ ਤਾਰੀਖ਼ਾਂ ਜਲਦੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ।

PunjabKesari

ਇਹ ਵੀ ਪੜ੍ਹੋ- Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ
ਸ਼ਾਹ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਚਾਂ ਅਤੇ ਆਯੋਜਨ ਸਥਾਨਾਂ 'ਚ ਘੱਟ ਬਦਲਾਅ ਹੋਵੇ।। ਨਾਲ ਹੀ ਦੋ ਤੋਂ ਤਿੰਨ ਦੇਸ਼ਾਂ ਨੇ ਸਮਾਂ-ਸਾਰਣੀ 'ਚ ਬਦਲਾਅ ਦੀ ਬੇਨਤੀ ਕੀਤੀ ਹੈ। ਆਈਸੀਸੀ ਅਤੇ ਬੀਸੀਸੀਆਈ ਲੌਜਿਸਟਿਕ ਟੀਮਾਂ ਇਸ 'ਤੇ ਕੰਮ ਕਰ ਰਹੀਆਂ ਹਨ ਅਤੇ ਦੋ ਚਾਰ ਦਿਨਾਂ 'ਚ ਸਭ ਕੁਝ ਸਪੱਸ਼ਟ ਹੋ ਜਾਵੇਗਾ। ਅਸੀਂ ਕੁਝ ਬਦਲਾਅ ਦੇਖ ਸਕਦੇ ਹਾਂ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਭਾਰਤ ਬਨਾਮ ਪਾਕਿਸਤਾਨ ਮੁਕਾਬਲੇ ਨੂੰ ਮੁੜ ਤਹਿ ਕੀਤਾ ਜਾ ਸਕਦਾ ਹੈ ਕਿਉਂਕਿ 15 ਅਕਤੂਬਰ ਨੂੰ ਸ਼ਹਿਰ 'ਚ ਨਵਰਾਤਰੀ ਸਮਾਰੋਹ ਦਾ ਸ਼ੁਰੂਆਤੀ ਦਿਨ ਹੈ ਅਤੇ ਸੁਰੱਖਿਆ ਅਧਿਕਾਰੀ ਪਹਿਲਾਂ ਹੀ ਓਵਰਟਾਈਮ ਕੰਮ ਕਰ ਰਹੇ ਹੋਣਗੇ। ਇੱਕ ਗੇਮ ਦਾ ਸ਼ਡਿਊਲ ਬਦਲਣ ਨਾਲ ਪੂਰੇ ਸ਼ਡਿਊਲ 'ਚ ਫਰਕ ਪੈ ਸਕਦਾ ਹੈ। ਖੇਡ ਨੂੰ 14 ਅਕਤੂਬਰ ਤੱਕ ਲਿਜਾਣ ਦੀ ਗੱਲ ਚੱਲ ਰਹੀ ਸੀ ਪਰ ਉਸ ਦਿਨ ਲਈ ਪਹਿਲਾਂ ਹੀ ਦੋ ਖੇਡਾਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਇਕ ਹੀ ਤਾਰੀਖ਼ 'ਚ ਟ੍ਰਿਪਲ ਹੇਡਰ ਨਹੀਂ ਹੋ ਸਕਦੇ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News