ਮਸ਼ਹੂਰ ਰੈਸਲਰ 'The Rock' ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਕੋਰੋਨਾ ਨੂੰ ਦਿੱਤੀ ਮਾਤ

9/3/2020 11:11:47 AM

ਸਪੋਰਟਸ ਡੈਸਕ : ਹਾਲੀਵੁੱਡ ਐਕਟਰ ਡਵੇਨ ਜਾਨਸਨ (Dwayne 'The Rock' Johnson) ਨੇ ਇਕ ਵੀਡੀਓ ਮੈਸੇਜ ਜ਼ਰੀਏ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਕੋਵਿਡ 19 ਪੀੜਤ ਹੋ ਗਿਆ ਸੀ। ਹਾਲਾਂਕਿ ਹੁਣ ਉਹ ਠੀਕ ਹੋ ਗਏ ਹਨ ਅਤੇ ਸਿਹਤਮੰਦ ਹਨ। 48 ਸਾਲਾ ਡਵੇਨ ਨੇ ਇੰਸਟਾਗਰਾਮ 'ਤੇ ਦੱਸਿਆ ਕਿ ਉਹ, ਉਨ੍ਹਾਂ ਦੀ ਪਤਨੀ ਲਾਰੇਨ (35) ਅਤੇ ਉਨ੍ਹਾਂ ਦੀ ਦੋਵੇਂ ਧੀਆਂ ਜੈਸਮੀਨ (4) ਅਤੇ ਟਿਅਨਾ (2) ਕਰੀਬ ਦੋ-ਢਾਈ ਹਫ਼ਤੇ ਪਹਿਲਾਂ ਕੋਰੋਨਾ ਪੀੜਤ ਹੋ ਗਏ ਸਨ। ਉਨ੍ਹਾਂ ਦੇ ਇਕ ਕਰੀਬੀ ਪਰਿਵਾਰਕ ਦੋਸਤ ਨੂੰ ਕੋਵਿਡ 19 ਹੋਇਆ ਸੀ। ਹਾਲਾਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿਵੇਂ ਪੀੜਤ ਹੋਏ।

ਇਹ ਵੀ ਪੜ੍ਹੋ:  35 ਸਾਲਾ ਅਧਿਆਪਕਾ ਨੇ ਨਾਬਾਲਗ ਵਿਦਿਆਰਥੀ ਨਾਲ ਬਣਾਏ ਸਬੰਧ, ਕਿਹਾ-ਗਰਭਵਤੀ ਹੋ ਗਈ ਹਾਂ

 
 
 
 
 
 
 
 
 
 
 
 
 
 
 

A post shared by therock (@therock) onਡਵੇਨ ਨੇ ਕਿਹਾ ਕਿ ਇਕ ਗੱਲ ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਇਹ ਬਹੁਤ ਚੁਣੌਤੀਪੂਰਨ ਅਤੇ ਮੁਸ਼ਕਲ ਹੈ। ਐਕਟਰ ਨੇ ਅੱਗੇ ਕਿਹਾ ਕਿ ਮੇਰਾ ਦੋਸਤ ਜਿਸ ਨੂੰ ਸਭ ਤੋਂ ਪਹਿਲਾਂ ਇਹ ਹੋਇਆ ਉਹ ਸਾਰੇ ਨਿਯਮਾਂ ਦਾ ਪਾਲਣ ਕਰ ਰਿਹਾ ਸੀ। ਪਹਿਲਾਂ ਦੋਵਾਂ ਧੀਆਂ ਨੂੰ ਗਲੇ ਵਿਚ ਹਲਕੀ ਖਰਾਸ਼ ਹੋਈ ਅਤੇ ਉਸ ਦੇ ਬਾਅਦ ਮੇਰੀ ਪਤਨੀ ਅਤੇ ਮੈਨੂੰ ਵੀ ਅਜਿਹਾ ਹੋਇਆ। ਹੁਣ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਇਕ ਪਰਿਵਾਰ ਦੇ ਰੂਪ ਵਿਚ ਅਸੀਂ ਠੀਕ ਹਾਂ। ਅਸੀਂ ਕੋਵਿਡ 19 ਤੋਂ ਮੁਕਤ ਹਾਂ। ਤੰਦੁਰੁਸਤ ਰਹਿਣ ਲਈ ਭਗਵਾਨ ਦਾ ਧੰਨਵਾਦ।

ਇਹ ਵੀ ਪੜ੍ਹੋ: LPG ਸਿਲੰਡਰ 'ਤੇ ਖਤਮ ਹੋਵੇਗਾ ਹੁਣ ਸਬਸਿਡੀ ਦਾ ਦੌਰ


cherry

Content Editor cherry