ਸੱਟ ਦੇ ਕਾਰਨ ਕੈਰੇਬੀਅਨ ਲੀਗ ਤੋਂ ਬਾਹਰ ਹੋਏ ਡੀ.ਜੇ ਬਰਾਵੋ

9/8/2019 6:45:06 PM

ਸਪੋਰਟਸ ਡੈਸਕ— ਹਰਫਨਮੌਲਾ ਖਿਡਾਰੀ ਡੀ. ਜੇ. ਬਰਾਵੋ ਜ਼ਖਮੀ ਹੋਣ ਕਾਰਨ ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ) ਤੋਂ ਬਾਹਰ ਹੋ ਗਏ ਹਨ। ਬਰਾਵੋ ਦੀ ਉਂਗਲੀ 'ਚ ਸੱਟ ਲਗੀ ਹੈ। ਬਰਾਵੋ ਟਰਿੰਬਾਗੋ ਨਾਈਟ ਰਾਈਟਰਡਸ ਟੀਮ ਦੇ ਮੈਂਬਰ ਹਨ। ਸੱਟ ਤੋਂ ਬਾਅਦ ਹਾਲਾਂਕਿ ਕਲੱਬ ਨੂੰ ਕੀਰਨ ਪੋਲਾਰਡ ਨੂੰ ਆਪਣਾ ਕਪਤਾਨ ਨਿਯੁਕਤ ਕਰਨਾ ਪਿਆ ਹੈ।PunjabKesari

ਉਂਗਲ ਦੀ ਸੱਟ ਦੇ ਠੀਕ ਹੋਣ ਤੋਂ ਬਾਅਦ ਬਰਾਵੋ ਨੂੰ ਲੀਗ ਦੇ ਵਿਚਕਾਰ ਪੜਾਅ 'ਚੋਂ ਟੀਮ ਨੂੰ ਆਪਣੀ ਸੇਵਾਵਾਂ ਦੇਣ ਦੀ ਉਂਮੀਦ ਸੀ ਪਰ ਹੁਣ ਡਾਕਟਰਾਂ ਨੇ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸੱਟ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਕਾਫ਼ੀ ਸਮਾਂ ਲਗੇਗਾ।

ਬਰਾਵੋ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਅਗਲਾ ਟੀਚਾ ਪੂਰੀ ਤਰਾਂ ਨਾਲ ਫਿੱਟ ਹੋਣਾ ਹੈ। ਇਹ ਇਕ ਲੰਬੀ ਪ੍ਰਕਿਰਿਆ ਹੋਣ ਜਾ ਰਹੀ ਹੈ, ਮੈ ਅਗਲੇ ਦੋ ਮਹੀਨਿਆਂ ਬਾਅਦ ਹੀ ਕ੍ਰਿਕਟ 'ਚ ਵਾਪਸੀ ਕਰ ਸਕਾਂਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ