ਦੁਤੀ ਚੰਦ ਨੂੰ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਮਿਲਿਆ ਯੂਰਪ ਦਾ ਵੀਜ਼ਾ

Saturday, Aug 10, 2019 - 10:51 AM (IST)

ਦੁਤੀ ਚੰਦ ਨੂੰ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਮਿਲਿਆ ਯੂਰਪ ਦਾ ਵੀਜ਼ਾ

ਸਪੋਰਸਟ ਡੈਸਕ— ਭਾਰਤ ਦੀ ਫਰਾਟਾ ਐਥਲੀਟ ਦੁਤੀ ਚੰਦ ਨੂੰ ਵਰਲਡ ਐਥਲੈਟੀਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਦੇ ਤਹਿਤ ਯੂਰਪ 'ਚ ਦੋ ਦੋੜ 'ਚ ਭਾਗ ਲੈਣ ਲਈ ਸ਼ੁੱਕਰਵਾਰ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ। ਇਸ ਐਥਲੀਟ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵੀਜ਼ਾ ਦੁਵਾਉਣ 'ਚ ਮਦਦ ਕਰਵਾਉਣ ਲਈ ਕਿਹਾ ਸੀ ਤਾਂ ਕਿ ਉਹ ਇਨਾਂ ਮੁਕਾਬਲਿਆਂ 'ਚ ਹਿੱਸਾ ਲੈ ਸਕੇ।PunjabKesari

ਦੁਤੀ ਨੇ ਟਵਿਟਰ 'ਤੇ ਲਿੱਖਿਆ, ''ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ  ਧੰਨਵਾਦ ਜਿਨ੍ਹਾਂ ਨੇ ਮੇਰੀ ਗੱਲ ਸੁਣੀ। ਵਿਦੇਸ਼ ਮੰਤਰਾਲਾ, ਐਸ ਜੈਸ਼ੰਕਰ, ਖੇਡ ਮੰਤਰਾਲਾ, ਕੀਰੇਨ ਰੀਜੀਜੂ ਦਾ ਮੈਨੂੰ ਵੀਜ਼ਾ ਦੁਵਾਉਣ 'ਚ ਮਦਦ ਕਰਨ ਲਈ ਧੰਨਵਾਦ। ਨਵੀਨ ਪਟਨਾਇਕ ਦਾ ਵੀ ਧੰਨਵਾਦ।


Related News