ਪਹਿਲੀ ਮੁਲਾਕਾਤ ''ਚ ਡਸਟਿਨ-ਪਾਲਿਨਾ ਨੂੰ ਹੋ ਗਿਆ ਸੀ ਪਿਆਰ

03/18/2018 5:01:02 AM

ਜਲੰਧਰ — ਦੁਨੀਆ ਦੇ ਮੋਹਰੀ ਗੋਲਫਰਾਂ 'ਚੋਂ ਇਕ ਡਸਟਿਨ ਜਾਨਸਨ ਨੇ ਅਮਰੀਕਨ ਮਾਡਲ ਅਤੇ ਪੌਪ ਸਿੰਗਰ ਪਾਲਿਨਾ ਨੂੰ ਪਹਿਲੀ ਵਾਰ ਅਮਰੀਕਨ ਫਿਲਮ 'ਗ੍ਰੋ ਅਪਸ 2' ਵਿਚ ਦੇਖਿਆ ਸੀ। ਡਸਟਿਨ ਜਿਸ ਨੂੰ ਡੀ. ਜੇ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਪਾਲਿਨਾ ਨੂੰ ਡੇਟ ਲਈ ਇਨਵੀਟੇਸ਼ਨ ਭੇਜਿਆ, ਜਿਸ ਨੂੰ ਪਾਲਿਨਾ ਨੇ ਮਨਜ਼ੂਰ ਕਰ ਲਿਆ। ਪਹਿਲੀ ਮੁਲਾਕਾਤ ਵਿਚ ਹੀ ਦੋਵਾਂ ਨੂੰ ਆਪਸ 'ਚ ਪਿਆਰ ਹੋ ਗਿਆ।

PunjabKesari
ਫਿਲਮ ਰਿਲੀਜ਼ ਤੋਂ ਇਕ ਮਹੀਨੇ ਬਾਅਦ ਹੀ ਦੋਵਾਂ ਨੇ ਮੰਗਣੀ ਕਰ ਲਈ। ਇਸ ਤੋਂ ਬਾਅਦ ਦੋਵਾਂ ਦੀ ਜੋੜੀ ਉਦੋਂ ਚਰਚਾ ਵਿਚ ਆਈ ਸੀ, ਜਦੋਂ ਪਾਲਿਨਾ ਦੀ ਇਕ ਫੋਟੋ 'ਤੇ ਡੀ. ਜੇ. ਨੇ ਅਸ਼ਲੀਲ ਕੁਮੈਂਟ ਕੀਤਾ ਸੀ। ਅਸਲ 'ਚ ਪਾਲਿਨਾ ਨੇ ਆਪਣੇ ਲਿੰਜਰੀ ਫੋਟੋਸ਼ੂਟ ਦੀ ਫੁਟੇਜ ਸੋਸ਼ਲ ਸਾਈਟਸ 'ਤੇ ਪਾ ਦਿੱਤੀ ਸੀ, ਇਸ 'ਤੇ ਡੀ. ਜੇ. ਨੇ ਕੁਮੈਂਟ ਕੀਤਾ ਸੀ। 2015 ਵਿਚ ਦੋਵਾਂ ਦੇ ਪਹਿਲੇ ਬੇਟੇ ਟਾਟੁਮ ਦਾ ਜਨਮ ਹੋਇਆ। ਇਸ ਤੋਂ ਬਾਅਦ 2017 'ਚ ਰਿਵਰ ਜੋਨਸ ਨੇ ਜਨਮ ਲਿਆ। ਦੱਸ ਦੇਈਏ ਕਿ ਪਾਲਿਨਾ ਆਈਸ ਹਾਕੀ ਦੇ ਚੋਟੀ ਦੇ ਪਲੇਅਰ ਵੇਨ ਗ੍ਰੇਟਜਕੀ ਅਤੇ ਜੇਨੇਟ ਜੋਨਸ ਦੀ ਬੇਟੀ ਹੈ।


Related News