ਡਸਟਿਨ ਜਾਨਸਨ ਨੇ ਮਾਸਟਰਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ

Monday, Nov 16, 2020 - 02:40 PM (IST)

ਅਗਸਤਾ— ਡਸਟਿਨ ਜਾਨਸਨ ਨੇ ਅੰਤਿਮ ਦੌਰ 'ਚ ਕੁਲ ਅੰਡਰ 68 ਦੇ ਸਕੋਰ ਦੇ ਨਾਲ ਐਤਵਾਰ ਨੂੰ ਇੱਥੇ ਮਾਸਟਰਸ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਜਾਨਸਨ ਦਾ ਕੁਲ ਸਕੋਰ 20 ਅੰਡਰ 268 ਰਿਹਾ। ਉਨ੍ਹਾਂ ਨੇ 1997 'ਚ ਟਾਈਗਰ ਵੁਡਸ ਦੇ ਬਣਾਏ ਰਿਕਾਰਡ ਨੂੰ ਦੋ ਸ਼ਾਟ ਨਾਲ ਤੋੜਿਆ। ਜੋਰਡਨ ਸਪੀਥ ਨੇ ਵੀ 2015 'ਚ ਇਸ ਰਿਕਾਰਡ ਦੀ ਬਰਾਬਰ ਕੀਤੀ ਸੀ। ਜਾਨਸਨ ਨੇ ਪੰਜ ਸ਼ਾਟ ਤੋਂ ਜਿੱਤ ਦਰਜ ਕੀਤੀ ਜੋ 1997 'ਚ ਵੁਡਸ ਦੀ ਰਿਕਾਰਡ 12 ਸ਼ਾਟ ਨਾਲ ਜਿੱਤ ਦੇ ਬਾਅਦ ਸਭ ਤੋਂ ਵੱਡੀ ਜਿੱਤ ਹੈ। 

ਕੋਵਿਡ-19 ਮਹਾਮਾਰੀ ਕਾਰਨ ਇਸ ਟੂਰਨਾਮੈਂਟ ਨੂੰ ਅਪ੍ਰੈਲ 'ਚ ਮੁਲਤਵੀ ਕਰਕੇ ਨਵੰਬਰ 'ਚ ਆਯੋਜਿਤ ਕੀਤਾ ਗਿਆ ਹੈ। ਕੈਮਰਨ ਸਮਿਥ ਨੇ ਅੰਤਿਮ ਦੌਰ 'ਚ ਤਿੰਨ ਅੰਡਰ 69 ਦੇ ਸਕੋਰ ਨਾਲ ਕੁਲ 15 ਅੰਡਰ ਦਾ ਸਕੋਰ ਬਣਾਇਆ ਅਤੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੇ। ਸੁੰਗ ਜੇਈ ਇਮ ਨੇ ਵੀ ਅੰਤਿਮ ਦੌਰ 'ਚ ਤਿੰਨ ਅੰਡਰ 69 ਦੇ ਸਕੋਰ ਨਾਲ 15 ਅੰਡਰ ਦਾ ਸਕੋਰ ਬਣਾਇਆ ਤੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੇ।


Tarsem Singh

Content Editor

Related News