ਬੈਂਗਲੁਰੂ ਦੇ ਕਪਤਾਨ ਡੁਪਲੇਸਿਸ ਨੇ ਦੱਸਿਆ ਹਾਰ ਦਾ ਮੁੱਖ ਕਾਰਨ, ਜਾਣੋ ਕੀ ਕਿਹਾ
Wednesday, Apr 27, 2022 - 02:36 PM (IST)
ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਪਹਿਲਾਂ ਖੇਡਣ ਉਤਰੀ ਰਾਜਸਥਾਨ ਰਾਇਲਜ਼ ਨੂੰ 144 ਦੌੜਾਂ ਦੇ ਰੋਕਣ ਦੇ ਬਾਵਜੂਦ ਵੀ ਮੈਚ ਜਿੱਤ ਨਹੀਂ ਸਕੀ। ਬੈਂਗਲੁਰੂ ਦੇ ਟਾਪ ਬੱਲੇਬਾਜ਼ ਇਕ ਵਾਰ ਫਿਰ ਤੋਂ ਫ਼ੇਲ ਹੋ ਗਏ। ਮੈਚ ਗੁਆਉਣ ਦੇ ਬਾਅਦ ਫਾਫ਼ ਡੁਪਲੇਸਿਸ ਟੀਮ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਦਿਖੇ। ਉਨ੍ਹਾਂ ਕਿਹਾ ਕਿ ਇਹ ਸਾਡੇ ਵਲੋਂ ਖੇਡੇ ਗਏ ਪਿਛਲੇ ਮੈਚਾਂ ਦੇ ਵਾਂਗ ਹੀ ਹੈ।
ਇਹ ਵੀ ਪੜ੍ਹੋ : ਬਾਸਕਟਬਾਲ ਖਿਡਾਰਨ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਈਡ ਨੋਟ
ਇੱਥੇ ਪਿੱਚ 'ਤੇ ਹੈਰਾਨੀਜਨਕ ਉਛਾਲ ਸੀ। ਅਸੀਂ 20 ਦੌੜਾਂ ਜ਼ਿਆਦਾ ਦਿੱਤੀਆਂ। ਇਹ ਸਭ ਖੁੰਝੇ ਗਏ ਕੈਚ ਦੇ ਕਾਰਨ ਸੀ। ਇਸ ਕਾਰਨ ਸਾਨੂੰ 25 ਦੌੜਾਂ ਹੋਰ ਪੈ ਗਈਆਂ। ਇਹ 140 ਦੌੜਾਂ ਦੀ ਪਿੱਚ ਸੀ। ਫਾਫ ਨੇ ਇਸ ਦੌਰਾਨ ਵਿਰਾਟ ਕੋਹਲੀ ਦੇ ਕ੍ਰਮ ਬਦਲਣ ਤੇ ਉਨ੍ਹਾਂ ਦੇ ਅਸਫਲ ਹੋਣ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ- ਆਖ਼ਰੀ ਗੇਮ ਦੇ ਬਾਅਦ ਅਸੀਂ ਇਸੇ 'ਤੇ ਚਰਚਾ ਕੀਤੀ ਸੀ। ਉਸ (ਕੋਹਲੀ) ਨੇ ਅੱਜ ਵੀ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਹਾਨ ਖਿਡਾਰੀ ਇਨ੍ਹਾਂ ਚੀਜ਼ਾਂ ਤੋਂ ਗੁਜ਼ਰਦੇ ਹਨ। ਅਸੀਂ ਚਾਹੁੰਦੇ ਸੀ ਕਿ ਉਹ ਸ਼ੁਰੂਆਤ 'ਚ ਹੀ ਮੈਦਾਨ 'ਤੇ ਆ ਜਾਣ ਤਾਂ ਜੋ ਉਹ ਡਗਆਊਟ 'ਚ ਬੈਠ ਕੇ ਇਸ 'ਤੇ ਨਾ ਸੋਚਣ। ਉਹ ਇਕ ਮਹਾਨ ਖਿਡਾਰੀ ਹੈ ਤੇ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ। ਉਮੀਦ ਹੈ ਕਿ ਛੇਤੀ ਹੀ ਉਹ ਆਪਣੀ ਖੇਡ ਦਿਖਾਉਣਗੇ। ਇਹ ਆਤਮਵਿਸ਼ਵਾਸ ਦਾ ਖੇਡ ਹੈ।
ਇਹ ਵੀ ਪੜ੍ਹੋ : IPL ਮੈਚ ਦੌਰਾਨ ਭਿੜੇ ਰਿਆਨ ਪਰਾਗ ਅਤੇ ਹਰਸ਼ਲ ਪਟੇਲ (ਵੀਡੀਓ)
ਫਾਫ ਨੇ ਕਿਹਾ ਕਿ ਸਾਨੂੰ ਚੋਟੀ ਦੇ ਕ੍ਰਮ ਦੀ ਬੱਲੇਬਾਜ਼ੀ ਸਹੀ ਕਰਨ ਦੀ ਲੋੜ ਹੈ। ਖੇਡ ਦੀਆਂ ਮੂਲ ਗੱਲਾਂ ਨਹੀਂ ਬਦਲਦੀਆਂ ਹਨ। ਤੁਹਾਨੂੰ ਚੋਟੀ ਦੇ 4 'ਚੋਂ ਕਿਸੇ ਨੂੰ ਟਿਕ ਕੇ ਬੱਲੇਬਾਜ਼ੀ ਕਰਨ ਦੀ ਲੋੜ ਹੁੰਦੀ ਹੈ। ਅਸੀਂ ਅਜਿਹਾ ਨਹੀਂ ਕੀਤਾ। ਸਾਨੂੰ ਬੱਲੇਬਾਜ਼ੀ ਕ੍ਰਮ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੋਵੇਗੀ ਤੇ ਦੇਖਣਾ ਹੋਵੇਗਾ ਕਿ ਕੀ ਇਹ ਕੰਮ ਕਰਦਾ ਹੈ। ਅਸੀਂ ਹਾਂ-ਪੱਖੀ ਤਰੀਕੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।