ਇਸ ਕਾਰਨ ਜਰਮਨੀ ਦੇ ਸਟ੍ਰਾਇਕਰ ਮਾਰਿਓ ਗੋਮੇਜ ਨੇ ਫੁੱਟਬਾਲ ਤੋਂ ਲਿਆ ਸੰਨਿਆਸ

Friday, Aug 24, 2018 - 08:34 PM (IST)

ਇਸ ਕਾਰਨ ਜਰਮਨੀ ਦੇ ਸਟ੍ਰਾਇਕਰ ਮਾਰਿਓ ਗੋਮੇਜ ਨੇ ਫੁੱਟਬਾਲ ਤੋਂ ਲਿਆ ਸੰਨਿਆਸ

ਬਰਲਿਨ— ਜਰਮਨੀ ਦੇ ਦਿੱਗਜ ਸਟ੍ਰਾਇਕਰ ਮਾਰਿਓ ਗੋਮੇਜ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਲਈ ਐਲਾਨ ਕੀਤਾ। ਗੋਮੇਜ ਨੇ ਫੇਸਬੁੱਕ 'ਤੇ  ਲਿਖਿਆ ਕਿ ਰਾਸ਼ਟਰੀ ਟੀਮ 'ਚ ਮੇਰਾ ਸਮਾਂ ਰੋਮਾਂਚ ਨਾਲ ਭਰਪੂਰ ਰਿਹਾ। ਹਮੇਸ਼ਾ ਚੀਜ਼ ਆਸਾਨ ਨਹੀਂ ਰਹੀ ਅਤੇ ਨਾ ਹੀ ਮੈਂ ਹਮੇਸ਼ਾ ਸਫਲ ਹੋਇਆ ਪਰ ਟੀਮ ਦੇ ਨਾਲ ਮੇਰਾ ਸਮਾਂ ਬਿਹਤਰੀਨ ਰਿਹਾ।
ਉਸ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੈਂ ਨੌਜਵਾਨ ਖਿਡਾਰੀਆਂ ਲਈ ਜਗ੍ਹਾ ਬਣਾਵਾ ਅਤੇ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਖੁਦ ਨੂੰ ਸਾਬਤ ਕਰਨ ਦਾ ਮੌਕਾ ਦੇਵਾ ਤਾਂ ਕਿ ਉਹ ਜਰਮਨੀ ਲਈ ਆਪਣਾ ਬਿਹਤਰੀਨ ਪ੍ਰਦਰਸ਼ਨ ਦੇਣ। ਗੋਮੇਜ ਨੇ ਕਿਹਾ ਕਿ ਆਉਣ ਵਾਲਾ ਹਰ ਖਿਡਾਰੀ ਬਿਹਤਰੀਨ ਹੈ। ਮੈਂ ਹਮੇਸ਼ਾ ਡੀ.ਐੱਫ.ਬੀ.ਟੀਮ ਨਾਲ ਜੁੜਿਆ ਰਹਾਂਗਾ ਅਤੇ ਮੈਂ ਜਰਮਨੀ ਦੇ ਹੋਰ ਲੋਕਾਂ ਦੀ ਤਰ੍ਹਾਂ ਟੀਮ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ।
ਜ਼ਿਕਰਯੋਗ ਹੈ ਕਿ 33 ਸਾਲਾਂ ਗੋਮੇਸ ਨੇ ਜਰਮਨੀ ਲਈ 2007 'ਚ ਆਪਣਾ ਪਹਿਲਾਂ ਮੈਚ ਖੇਡਿਆ ਸੀ ਅਤੇ ਉਹ 78 ਮੈਚਾਂ 'ਚ ਕੁਲ 31 ਗੋਲ ਕਰ ਚੁੱਕੇ ਹਨ। ਇਸ ਖਿਡਾਰੀ ਨੇ 2010 ਅਤੇ 2018 ਫੀਫਾ ਵਿਸ਼ਵ ਕੱਪ 'ਚ ਵੀ ਭਾਗ ਲਿਆ ਹੈ ਇਸ ਦੇ ਨਾਲ ਹੀ ਉਹ 2008 ਅਤੇ 2012 ਯੂਰਪੀ ਚੈਂਪੀਅਨਸ਼ਿਪ 'ਚ ਵੀ ਟੀਮ ਦਾ ਹਿੱਸਾ ਸਨ।
ਗੋਮੇਜ ਨੇ ਕਿਹਾ ਕਿ ਰੂਸ 'ਚ ਹੋਏ ਵਿਸ਼ਵ ਕੱਪ 'ਚ ਜਰਮਨੀ ਗਰੁੱਪ ਪੱਧਰ ਤੋਂ ਹੀ ਬਾਹਰ ਹੋ ਗਈ ਪਰ ਮੈਂ ਟੀਮ ਦਾ ਹਿੱਸਾ ਹੋਣ 'ਤੇ ਮੈਨੂੰ ਮਾਣ ਹੈ ਪਰ ਜਰਮਨੀ ਪਰ ਇਸ ਖਬਰ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ 2018 ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਦੇ ਚੱਲਦੇ ਗੋਮੇਜ ਨੇ ਖੇਡ ਨੂੰ ਅਲਵਿਦਾ ਕਿਹਾ।


Related News