ਇਕ ਗਲਤੀ ਕਾਰਨ ਇਸ ਬੱਲੇਬਾਜ਼ ਨੂੰ ਕਰਨੀ ਪੈ ਰਹੀ ਹੈ ਮਜ਼ਦੂਰੀ, ਬ੍ਰੈੱਟ ਲੀ ਵਰਗੇ ਵੀ ਖਾਂਦੇ ਸੀ ਖੌਫ

Monday, Jun 08, 2020 - 02:21 PM (IST)

ਇਕ ਗਲਤੀ ਕਾਰਨ ਇਸ ਬੱਲੇਬਾਜ਼ ਨੂੰ ਕਰਨੀ ਪੈ ਰਹੀ ਹੈ ਮਜ਼ਦੂਰੀ, ਬ੍ਰੈੱਟ ਲੀ ਵਰਗੇ ਵੀ ਖਾਂਦੇ ਸੀ ਖੌਫ

ਨਵੀਂ ਦਿੱਲੀ : ਸੱਜੇ ਹੱਥ ਦਾ ਇਹ ਬੱਲੇਬਾਜ਼ ਜਦੋਂ ਓਪਨਿੰਗ ਕਰਨ ਮੈਦਾਨ 'ਤੇ ਉਤਰਦਾ ਸੀ ਤਾਂ ਗੇਂਦਬਾਜ਼ਾਂ 'ਤੇ ਟੁੱਟ ਪੈਂਦਾ ਸੀ। ਫਿਰ ਚਾਹੇ ਉਹ ਮੈਕਗ੍ਰਾ ਹੋਵੇ, ਬ੍ਰੈਟ ਲੀ ਹੋਵੇ ਜਾਂ ਕੋਈ ਹੋਰ। ਉਸ ਨੂੰ ਫਰਕ ਨਹੀਂ ਪੈਂਦਾ ਸੀ। ਉਸ ਦਾ ਕੰਮ ਸਿਰਫ ਇੰਨਾ ਸੀ ਕਿ ਕ੍ਰੀਜ਼ 'ਤੇ ਉਤਰ ਕੇ ਗੇਂਦਬਾਜ਼ ਦੀ ਗੇਂਦ ਨੂੰ ਬਾਊਂਡਰੀ ਪਾਰ ਕਰਾਉਣਾ। ਅਸੀਂ ਗੱਲ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਲੂ ਵਿੰਸੇਂਟ ਦੀ ਜਿਸ ਨੇ ਨਿਊਜ਼ੀਲੈਂਡ ਲਈ 23 ਟੈਸਟ ਮੈਚ, 9 ਟੀ-20 ਤੇ 102 ਵਨ ਡੇ ਖੇਡੇ ਹਨ। ਵਿੰਸੇਂਟ ਨੇ ਆਪਣੇ ਕੌਮਾਂਤਰੀ ਕਰੀਅਰ ਵਿਚ 6 ਸੈਂਕੜੇ ਲਾਏ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ ਪਹਿਲੇ ਟੈਸਟ ਵਿਚ ਹੀ ਆਸਟਰੇਲੀਆ ਖਿਲਾਫ ਪਰਥ ਦੀ ਅੱਗ ਉਗ਼ਲਦੀ ਪਿੱਚ 'ਤੇ ਸੈਂਕੜਾ ਲਗਾ ਦਿੱਤੀ ਸੀ। ਇਙੀ ਨਹੀਂ ਸਾਲ 2005 ਵਿਚ ਵਿੰਸੇਂਟ ਨੇ ਜ਼ਿੰਬਾਬਵੇ ਖਿਲਾਫ 172 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਵਿਚ 118 ਦੌੜਾਂ ਤਾਂ ਉਸ ਨੇ ਛੱਕੇ-ਚੌਕਿਆਂ ਨਾਲ ਹੀ ਬਣਾ ਦਿੱਤੇ ਸੀ। ਇਹ ਬੱਲੇਬਾਜ਼ ਇੰਨਾ ਖਤਰਨਾਕ ਸੀ ਪਰ ਇਸ ਦੇ ਬਾਵਜੂਦ ਉਹ ਅੱਜ ਮਜ਼ਦੂਰੀ ਕਰਨ ਲਈ ਮਜਬੂਰ ਹੈ। ਆਓ ਜਾਣਦੇ ਹਾਂ ਕਿ ਇਹ ਸਲਾਮੀ ਬੱਲੇਬਾਜ਼ ਆਖਿਰ ਕਿਵੇਂ ਬਣਿਆ ਮਜ਼ਦੂਰ।

PunjabKesari

ਲੂ ਵਿੰਸੇਂਟ ਦਾ ਜਨਮ ਨਿਊਜ਼ੀਲੈਂਡ ਦੇ ਵਾਰਕ ਵਰਥ ਵਿਚ ਹੋਇਆ। ਉਹ ਮਸ਼ਹੂਰ ਸਪੋਰਟਸ ਪੱਤਰਕਾਰ ਮਾਈਕ ਵਿੰਸੇਂਟ ਦੇ ਬੇਟੇ ਹਨ। ਆਪਣੇ ਪਿਤਾ ਨੂੰ ਕ੍ਰਿਕਟ ਦੀ ਕਵਰੇਜ ਕਰਦੇ ਦੇਖ ਕੇ ਹੀ ਵਿੰਸੇਂਟ ਦਾ ਰੁਝਾਨ ਕ੍ਰਿਕਟ ਵੱਲ ਗਿਆ। ਵਿੰਸੇਂਟ ਜਦੋਂ 15 ਸਾਲਾਂ ਦੇ ਸਨ ਤਾਂ ਉਸ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਤੇ ਉਹ ਐਡੀਲੇਡ ਚਲ ਗਏ। ਉੱਥੇ ਉਸ ਨੇ ਕ੍ਰਿਕਟ ਖੇਡਿਆ ਪਰ ਸਹੀ ਮੌਕੇ ਨਹੀਂ ਮਿਲੇ। ਉਸ ਨੇ 18 ਸਾਲ ਦੀ ਉਮਰ ਵਿਚ ਦੋਬਾਰਾ ਨਿਊਜ਼ੀਲੈਂਡ ਪਰਤਣ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਪਰਤਦੇ ਹੀ ਉਸ ਨੂੰ 1998 ਵਿਚ ਨਿਊਜ਼ੀਲੈਂਡ ਲਈ ਅੰਡਰ-19 ਵਰਲਡ ਕੱਪ ਖੇਡਣ ਦਾ ਮੌਕਾ ਮਿਲਿਆ। ਇੰਨਾ ਹੀ ਨਹੀਂ ਉਸ ਨੂੰ ਆਕਲੈਂਡ ਦੀ ਟੀਮ ਵਿਚ ਵੀ ਐਂਟਰੀ ਮਿਲ ਗਈ, ਜਿੱਥੇ ਉਸ ਨੇ ਫਰਸਟ ਕਲਾਸ ਕ੍ਰਿਕਟ ਖੇਡੀ। ਆਪਣੇ ਬਿਹਤਰੀਨ ਪ੍ਰਦਰਸ਼ਨ ਦੇ ਦਮ 'ਤੇ ਵਿੰਸੇਂਟ ਨੇ ਸਾਲ 2001 ਵਿਚ ਨਿਊਜ਼ੀਲੈਂਡ ਦੀ ਟੀਮ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਅਤੇ ਉਸ ਨੇ ਕਈ ਅਹਿਮ ਪਾਰੀਆਂ ਖੇਡ ਕੇ ਟੀਮ ਨੂੰ ਜਿੱਤ ਵੀ ਦਿਵਾਈ। 

ਅਰਸ਼ ਤੋਂ ਫਰਸ਼ ਤਕ ਪਹੁੰਚੇ ਵਿੰਸੇਂਟ
PunjabKesari

ਲੂ ਵਿੰਸੇਂਟ ਦੀ ਜ਼ਿੰਦਗੀ ਬਿਲਕੁਲ ਸਹੀ ਚੱਲ ਰਹੀ ਸੀ ਪਰ ਸਾਲ 2008 ਵਿਚ ਉਸ ਤੋਂ ਬਹੁਤ ਵੱਡੀ ਗਲਤੀ ਹੋ ਗਈ। ਸਾਲ 2008 ਵਿਚ ਲੂ ਵਿੰਸੇਂਟ ਨੇ ਕਾਊਂਟੀ ਕ੍ਰਿਕਟ ਵਿਚ ਫਿਕਸਿੰਗ ਕੀਤੀ ਅਤੇ ਉਸ ਤੋਂ ਬਾਅਦ ਫਿਕਸਿੰਗ ਕਰਨਾ ਉਸ ਦੀ ਆਦਤ ਬਣ ਗਈ। ਵਿੰਸੇਂਟ ਨੇ 2011, 2012 ਕਾਊਂਟੀ ਸੀਜ਼ਨ ਦੇ ਨਾਲ-ਨਾਲ ਇੰਡੀਅਨ ਕ੍ਰਿਕਟ ਲੀਗ ਵਿਚ ਵੀ ਫਿਕਸਿੰਗ ਕੀਤੀ। ਸਾਲ 2014 ਵਿਚ ਵਿੰਸੇਂਟ ਨੇ ਪੂਰੀ ਦੁਨੀਆ ਦੇ ਸਾਹਮਣੇ ਖੁਦ ਨੂੰ ਚੀਟਰ ਮੰਨ ਲਿਆ ਅਤੇ ਉਸ ਨੇ ਫਿਕਸਿੰਗ ਦੇ ਦੋਸ਼ ਕਬੂਲ ਲਏ। ਇਸ ਤੋਂ ਬਾਅਦ ਉਸ ਤੇ ਉਮਰ ਭਰ ਲਈ ਕ੍ਰਿਕਟ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਗਈ।

ਲੂ ਵਿੰਸੇੰਟ ਕਰਨ ਲੱਗੇ ਮਜ਼ਦੂਰੀ
PunjabKesari

ਲੂ ਵਿੰਸੇੰਟ 'ਤੇ ਲੱਗੀ ਲਾਈਫ ਟਾਈਮ ਪਾਬੰਦੀ ਮੁਤਾਬਕ ਉਹ ਨਾ ਕ੍ਰਿਕਟ ਖੇਡ ਸਕਦਾ ਹੈ ਤੇ ਨਾ ਹੀ ਕਿਸੇ ਵੀ ਤਰ੍ਹਾਂ ਨਾਲ ਕ੍ਰਿਕਟ ਤੋਂ ਪੈਸੇ ਕਮਾ ਸਕਦਾ ਹੈ। ਵਿੰਸੇਂਟ 'ਤੇ ਕੋਚਿੰਗ ਅਤੇ ਇੱਥੇ ਤਕ ਕਿ ਸਟੇਡੀਅਮ ਵਿਚ ਵੜਨ 'ਤੇ ਵੀ ਪਾਬੰਦੀ ਹੈ। ਪੂਰੀ ਜ਼ਿੰਦਗੀ ਕ੍ਰਿਕਟ ਖੇਡਣ ਵਾਲੇ ਵਿੰਸੇੰਟ ਦੇ ਕੋਲ ਜ਼ਿੰਦਗੀ ਚਲਾਉਣ ਲਈ ਕੋਈ ਬਦਲ ਨਹੀਂ ਬਚਿਆ ਹੈ ਅਤੇ ਨਿਊਜ਼ੀਲੈਂਡ ਹੇਰਾਲਡ ਦੀ ਖਬਰ ਮੁਤਾਬਕ ਉਹ ਇਕ ਬਿਲਡਿੰਗ ਲਈ ਮਜ਼ਦੂਰੀ ਦਾ ਕੰਮ ਕਰ ਰਿਹਾ ਹੈ। ਵਿੰਸੇਂਟ ਵਿਚ ਉਹ ਰਿਪੇਅਰਿੰਗ ਦਾ ਕੰਮ ਕਰ ਰਿਹਾ ਹੈ। ਵਿੰਸੇਂਟ ਨੂੰ ਘੰਟੇ ਦੇ ਹਿਸਾਬ ਨਾਲ ਪੈਸੇ ਮਿਲਦੇ ਹਨ। ਸਾਫ ਹੈ ਕਿ ਕਰੋੜਾਂ ਰੁਪਏ ਕਮਾਉਣ ਵਾਲਾ ਇਹ ਖਿਡਾਰੀ ਅੱਜ ਆਪਣੀਆਂ ਗਲਤ ਹਰਕਤਾਂ ਕਾਰਨ ਪੈਸਿਆਂ ਦਾ ਮੌਹਤਾਜ ਹੋ ਗਿਆ ਹੈ।


author

Ranjit

Content Editor

Related News