ਮਾਡਲ ਹੇਲਗਾ ਨੂੰ ਡੇਟ ਕਰ ਰਿਹੈ ਜੇਮਸ ਰੋਡ੍ਰਿਗੇਜ਼

Sunday, Jun 24, 2018 - 05:06 AM (IST)

ਮਾਡਲ ਹੇਲਗਾ ਨੂੰ ਡੇਟ ਕਰ ਰਿਹੈ ਜੇਮਸ ਰੋਡ੍ਰਿਗੇਜ਼

ਜਲੰਧਰ - ਕੋਲੰਬੀਆ ਦਾ ਫੁੱਟਬਾਲਰ ਜੇਮਸ ਰੋਡ੍ਰਿਗੇਜ਼ ਪਤਨੀ ਡੇਨੀਅਲ ਤੋਂ ਤਲਾਕ ਦੀਆਂ ਅਫਵਾਹਾਂ ਵਿਚਾਲੇ ਰੂਸੀ ਮੂਲ ਦੀ ਮਾਡਲ ਹੇਲਗਾ ਲਵਕਾਟੀ ਨਾਲ ਨਜ਼ਦੀਕੀਆਂ ਵਧਾਉਂਦਾ ਦਿਸ ਰਿਹਾ ਹੈ। ਜੇਮਸ ਨੇ 2011 'ਚ ਜਿਸ ਡੇਨੀਅਲ ਨਾਲ ਵਿਆਹ ਕੀਤਾ ਸੀ, ਉਹ ਜੇਮਸ ਦੇ ਟੀਮ ਮੇਟ ਡੇਵਿਡ ਓਸੀਪਨਾ ਦੀ ਭੈਣ ਹੈ। 2013 'ਚ ਉਸ ਦੇ ਘਰ ਬੇਟੀ ਸੇਲੋਮ ਨੇ ਜਨਮ ਲਿਆ ਸੀ।

PunjabKesari

PunjabKesari
ਦੱਸਿਆ ਜਾ ਰਿਹਾ ਹੈ ਕਿ ਜੇਮਸ ਤੇ ਡੇਵਿਡ 'ਚ ਦੂਰੀਆਂ ਹੇਲਗਾ ਕਾਰਨ ਹੀ ਵਧੀਆਂ ਹਨ। ਹੇਲਗਾ ਨੂੰ ਜੇਮਸ ਨਾਲ ਕਿਸੇ ਹੋਰ ਨੇ ਨਹੀਂ ਸਗੋਂ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਹੀ ਇਕ ਪਾਰਟੀ 'ਚ ਮਿਲਵਾਇਆ ਸੀ। ਇਸ ਤੋਂ ਬਾਅਦ ਦੋਵੇਂ ਲਗਾਤਾਰ ਟੱਚ 'ਚ ਰਹਿਣ ਲੱਗੇ। ਹੁਣ ਵਿਸ਼ਵ ਕੱਪ ਦੌਰਾਨ ਰੂਸ ਵਿਚ ਦਿਸ ਰਹੀ ਹੇਲਗਾ ਕਾਰਨ ਵੀ ਫੁੱਟਬਾਲ ਪ੍ਰਸ਼ੰਸਕ ਕਿਆਸਾਂ ਲਾ ਰਹੇ ਹਨ ਕਿ ਜੇਮਸ ਦੀ ਵਿਆਹੁਤਾ ਜ਼ਿੰਦਗੀ ਹੁਣ ਲੱਗਭਗ ਖਤਮ ਹੋ ਚੁੱਕੀ ਹੈ।

PunjabKesari
ਜ਼ਿਕਰਯੋਗ ਹੈ ਕਿ ਜੇਮਸ ਜਿਸ ਮਾਡਲ ਹੇਲਗਾ ਨੂੰ ਡੇਟ ਕਰ ਰਿਹਾ ਹੈ, ਉਹ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤੇ ਹੌਟ ਫੋਟੋਆਂ ਪਾਉਣ ਲਈ ਕਾਫੀ ਮਸ਼ਹੂਰ ਹੈ। ਹੇਲਗਾ ਦੇ ਕਰੀਬ 4 ਮਿਲੀਅਨ ਫਾਲੋਅਰਜ਼ ਹਨ, ਜਿਨ੍ਹਾਂ ਨੂੰ ਖਿੱਚਣ ਲਈ ਉਹ ਕੁਝ ਨਾ ਕੁਝ ਹੈਰਾਨ ਕਰਨ ਵਾਲਾ ਕੰਮ ਕਰਦੀ ਰਹਿੰਦੀ ਹੈ।

PunjabKesariPunjabKesariPunjabKesariPunjabKesariPunjabKesari


Related News