ਕੀ ਹੁੰਦਾ ਹੈ ਅੰਪਾਇਰ ਕਾਲ : ਜਿਸ ਨੂੰ ਭਾਰੀ ਵਿਵਾਦ ਦੇ ਬਾਵਜੂਦ ICC ਨੇ ਨਹੀਂ ਬਦਲਣ ਦਾ ਕੀਤਾ ਫ਼ੈਸਲਾ
Thursday, Mar 25, 2021 - 03:33 PM (IST)
ਸਪੋਰਟਸ ਡੈਸਕ— ਸਾਰੀਆਂ ਅਸਹਿਮਤੀਆਂ, ਵਿਵਾਦਾਂ ਦੇ ਬਾਵਜੂਦ ਆਈ. ਸੀ. ਸੀ. ਆਪਣੇ ਸਭ ਤੋਂ ਵਿਵਾਦਤ ਨਿਯਮ ਨੂੰ ਬਦਲਣ ਦੇ ਪੱਖ ’ਚ ਨਹੀਂ ਹੈ। ਦੁਨੀਆ ਭਰ ’ਚ ਕ੍ਰਿਕਟ ਦੀ ਸਰਵਉੱਚ ਸੰਸਥਾ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ ਦੀ ਕ੍ਰਿਕਟ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਡੀ. ਆਰ. ਐੱਸ. (ਡਿਸੀਜ਼ਨ ਰਿਵਿਊ ਸਿਸਟਮ) ਦੇ ਦੌਰਾਨ ਲਏ ਜਾਣ ਵਾਲੀ ‘ਅੰਪਾਇਰ ਕਾਲ’ ਨਿਯਮ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਗੇਂਦ ਦੀ ਟ੍ਰੈਕਿੰਗ ਤਕਨੀਕ 100 ਫ਼ੀਸਦੀ ਸਹੀ ਨਹੀਂ ਹੈ। ਅਗਲੇ ਹਫ਼ਤੇ ਗਵਰਨਿੰਗ ਬਾਡੀ ਦੀ ਮੁੱਖ ਕਾਰਜਕਾਰੀ ਕਮੇਟੀ ਦੀ ਬੈਠਕ ’ਚ ਇਸ ਪ੍ਰਸਤਾਵ ’ਤੇ ਮੁਹਰ ਲਗਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਹੈਰਾਨੀਜਕ! WC ਕੁਆਲੀਫ਼ਾਇਰ ’ਚ ਭਾਰਤੀ ਟੀਮ ਵਿਰੁੱਧ ਨੇਪਾਲੀ ਬਣ ਖੇਡੇ ਭਾਰਤੀ, ਇੰਝ ਖੁੱਲ੍ਹਿਆ ਭੇਤ
ਖ਼ਬਰਾਂ ਮੁਤਾਬਕ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਦੀ ਪ੍ਰਧਾਨਗੀ ਵਾਲੀ ਕਮੇਟੀ ਅਤੇ ਸਾਬਕਾ ਕੌਮਾਂਤਰੀ ਕਪਤਾਨਾਂ ਦਾ ਇਕ ਜੱਥਾ, ਜਿਸ ’ਚ ਐਂਡਿ੍ਰਊ ਸਟ੍ਰਾਸ, ਰਾਹੁਲ ਦ੍ਰਾਵਿੜ, ਮਹੇਲਾ ਜੈਵਰਧਨੇ, ਸ਼ਾਨ ਪੋਲਕ, ਮੈਚ ਰੈਫ਼ਰੀ ਰੰਜਨ ਮਦੁਗਲੇ, ਅੰਪਾਇਰ ਰਿਚਰਡ ਇਲਿੰਗਵਰਥ ਤੇ ਮਿਕੀ ਆਰਥਰ ਦੀ ਮੌਜੂਦਗੀ ’ਚ ਇਸ ’ਤੇ ਵਿਚਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਕਮੇਟੀ ਨੇ ਮੈਚ ਅਧਿਕਾਰੀਆਂ, ਬ੍ਰਾਡਕਾਸਟਰਸ, ਬਾਲ ਟ੍ਰੈਕਿੰਗ ਤਕਨੀਕ ਸਪਲਾਇਰ ਤੋਂ ਸੁਝਾਅ ਮੰਗਵਾਇਆ ਸੀ। ਸਾਰੇ ਪਹਿਲੂਆਂ ਨੂੰ ਸੋਚਣ ਦੇ ਬਾਅਦ ਫ਼ੈਸਲਾ ਲਿਆ ਗਿਆ ਕਿ ‘ਅੰਪਾਇਰ ਕਾਲ’ ਨਿਯਮ ਬਣਿਆ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੰਨਣੇ ਪੈਣਗੇ ਆਈ.ਪੀ.ਐਲ. 2021 ਦੇ ਇਹ ਨਿਯਮ
ਕੀ ਹੁੰਦਾ ਹੈ ਅੰਪਾਇਰ ਕਾਲ
ਡੀ. ਆਰ. ਐੱਸ. ਦੀ ਸ਼ੁਰੂਆਤ ਦੇ ਬਾਅਦ ਤੋਂ ਕ੍ਰਿਕਟ ਦੀ ਦੁਨੀਆ ’ਚ ‘ਅੰਪਾਇਰ ਕਾਲਸ’ ਬਹਿਸ ਦਾ ਮੁੱਦਾ ਰਿਹਾ ਹੈ। ਸਚਿਨ ਤੇਂਦੁਲਕਰ ਵਰਗੇ ਕ੍ਰਿਕਟਿੰਗ ਲੀਜੇਂਡ ਨੇ ਇਸ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਸੀ। ਜੇਕਰ ਐੱਲ. ਬੀ. ਡਬਲਿਊ. ਦੀ ਅਪੀਲ ’ਤੇ ਆਨ-ਫ਼ੀਲਡ ਅੰਪਾਇਰ ਨੇ ਨਾਟ ਆਊਟ ਦਿੱਤਾ ਹੈ ਤੇ ਟੀਮ ਨੇ ਰਿਵਿਊ ਲੈ ਲਿਆ ਹੈ। ਪਰ ਥਰਡ ਅੰਪਾਇਰ ਕੋਲ ਜ਼ਿਆਦਾ ਸਬੂਤ ਮਜ਼ੂਦ ਨਹੀਂ ਹਨ ਜਾਂ ਗੇਂਦ 50 ਫ਼ੀਸਦੀ ਤੋਂ ਘੱਟ ਵਿਕਟ ’ਤੇ ਲੱਗੀ ਹੈ ਤਾਂ ਉਸ ’ਤੇ ਅੰਪਾਇਰ ਕਾਲ ਦੇ ਨਿਯਮ ਦੇ ਤਹਿਤ ਅੰਪਾਇਰ ਦਾ ਫ਼ੈਸਲਾ ਮਨਜ਼ੂਰ ਹੁੰਦਾ ਹੈ। ਹਾਲਾਂਕਿ ਇਸ ’ਚ ਰਿਵਿਊ ਲੈਣ ਵਾਲੀ ਟੀਮ ਨੂੰ ਡੀ. ਆਰ. ਐੱਸ. ਦਾ ਨੁਕਸਾਨ ਨਹੀਂ ਹੁੰਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।