ਰੋਮਾਨੀਆ ਦਾ ਦੋਰੂ ਇਸ਼ਾਕ AIFF ਦਾ ਤਕਨੀਕੀ ਡਾਇਰੈਕਟਰ

Friday, Apr 26, 2019 - 11:53 PM (IST)

ਰੋਮਾਨੀਆ ਦਾ ਦੋਰੂ ਇਸ਼ਾਕ AIFF ਦਾ ਤਕਨੀਕੀ ਡਾਇਰੈਕਟਰ

ਨਵੀਂ ਦਿੱਲੀ— ਰੋਮਾਨੀਆ ਦੇ ਦੋਰੂ ਇਸ਼ਾਕ ਨੂੰ ਤਿੰਨ ਸਾਲ ਲਈ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦਾ ਤਕਨੀਕੀ ਡਾਇਰੈਕਟਰ ਚੁਣਿਆ ਗਿਆ। ਤਕਨੀਕੀ ਕਮੇਟੀ ਦੇ ਪ੍ਰਧਾਨ ਸ਼ਿਆਮ ਥਾਪਾ ਨੇ ਇਸ ਦੀ ਜਣਕਾਰੀ ਦਿੱਤੀ। ਥਾਪਾ ਦੀ ਪ੍ਰਧਾਨ ਵਾਲੀ ਏ. ਆਈ. ਐੱਫ. ਐੱਫ. ਦੀ ਤਕਨੀਕੀ ਕਮੇਟੀ ਨੇ 3 ਉਮੀਦਵਾਰਾਂ ਦਾ ਸਵਾਗਤ ਕੀਤਾ ਸੀ ਤੇ 56 ਸਾਲ ਦੇ ਇਸਾਕ ਇਸ 'ਚ ਇਕ ਸੀ। ਤਕਨੀਕੀ ਕਮੇਟੀ ਨੇ ਆਖਰੀ ਫੈਸਲੇ ਦੇ ਲਈ ਆਪਣੀਆਂ ਸਿਫਾਰਿਸ਼ਾਂ ਕਾਰਜਕਾਰੀ ਕਮੇਟੀ ਨੂੰ ਭੇਜੀ ਸੀ। 
ਤਕਨੀਕੀ ਕਮੇਟੀ ਨੇ ਜਿਨ੍ਹਾ 2 ਉਮੀਦਵਾਰਾਂ ਦਾ ਸਵਾਗਤ ਕੀਤਾ ਸੀ ਉਨ੍ਹਾਂ 'ਚ 2 ਹੋਰ ਜਾਰਜੀਆ ਦੇ ਗਾਇਯੋਜ ਦਾਰਸਦਜੇ ਤੇ ਪੁਰਤਗਾਲ ਦੇ ਜੋਰਗ ਕਾਸਟੇਲੋ ਸਨ। ਤਕਨੀਕੀ ਡਾਇਰੈਕਟਰ ਦਾ ਅਹੁਦਾ 2017 ਵਿਚ ਆਸਟਰੇਲੀਆ ਦੇ ਸਟਾਕ ਓਡੇਨੇਲ ਦੇ ਜਾਣ ਤੋਂ ਬਾਅਦ ਖਾਲੀ ਪਿਆ ਸੀ।


author

Gurdeep Singh

Content Editor

Related News