ਡੋਪਿੰਗ ਮਾਮਲਾ ਸਾਬਤ ਹੁੰਦੈ ਤਾਂ ਬਹੁਤ ਨਿਰਾਸ਼ਾਜਨਕ : IOC

02/20/2018 4:47:25 AM

ਪਯੋਂਗਚਾਂਗ— ਕੌਮਾਂਤਰੀ ਓਲੰਪਿਕ ਕਮੇਟੀ ਨੇ ਸੋਮਵਾਰ ਨੂੰ ਕਿਹਾ ਕਿ ਵਿੰਟਰ ਓਲੰਪਿਕ ਵਿਚ ਰੂਸੀ ਕਰਲਰ ਨਾਲ ਜੁੜਿਆ ਡੋਪਿੰਗ ਦਾ ਮਾਮਲਾ ਜੇਕਰ ਸੱਚ ਸਾਬਤ ਹੁੰਦਾ ਹੈ ਤਾਂ ਇਹ 'ਬਹੁਤ ਨਿਰਾਸ਼ਾਜਨਕ' ਹੋਵੇਗਾ।
ਰੂਸ ਦੇ ਓਲੰਪਿਕ ਐਥਲੀਟ (ਓ. ਏ. ਆਰ.) ਦੇ ਇਕ ਬੁਲਾਰੇ ਨੇ ਪਯੋਂਗਚਾਂਗ 'ਚ ਰੂਸੀ ਮੀਡੀਆ ਨੂੰ ਕਿਹਾ ਕਿ ਉਸ ਦੇ ਇਕ ਕਾਰਲਰ ਦੇ 'ਏ' ਨਮੂਨੇ ਵਿਚ ਸੰਭਾਵਿਤ ਉਲੰਘਣਾ ਨਜ਼ਰ ਆਉਂਦੀ ਹੈ ਤੇ 'ਬੀ' ਨਮੂਨੇ ਦੀ ਸੋਮਵਾਰ ਨੂੰ ਜਾਂਚ ਕੀਤੀ ਜਾਵੇਗੀ।
ਡੋਪਿੰਗ ਦਾ ਇਹ ਤਾਜ਼ਾ ਮਾਮਲਾ ਰੂਸ ਲਈ ਵੀ ਸ਼ਰਮਨਾਕ ਹੋਵੇਗਾ, ਜਿਸ 'ਤੇ ਸਰਕਾਰ ਤੋਂ ਸਪਾਂਸਰ ਡੋਪਿੰਗ ਕਾਰਨ ਉਸ ਨੂੰ ਵਿੰਟਰ ਓਲੰਪਿਕ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ।  ਹਾਲਾਂਕਿ ਰੂਸ ਦੇ 168 ਖਿਡਾਰੀ ਓਲੰਪਿਕ ਝੰਡੇ ਹੇਠ ਇਨ੍ਹਾਂ ਖੇਡਾਂ 'ਚ ਹਿੱਸਾ ਲੈ ਰਹੇ ਹਨ।


Related News