ਵਾਰਨਰ ਨੂੰ ਘੱਟ ਸਮਝਣ ਦੀ ਗਲਤੀ ਨਾ ਕਰਨਾ : ਮੈਕਸਵੈੱਲ
Wednesday, Oct 20, 2021 - 02:28 AM (IST)
ਆਬੂ ਧਾਬੀ- ਨਿਊਜ਼ੀਲੈਂਡ ਵਿਰੁੱਧ ਆਸਟਰੇਲੀਆ ਦੇ ਵਾਰਮ ਅਪ ਮੈਚ ਵਿਚ ਓਪਨਰ ਡੇਵਿਡ ਵਾਰਨਰ ਦੇ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਉਸਦੇ ਸਾਥੀ ਖਿਡਾਰੀ ਗਲੇਨ ਮੈਕਸਵੈੱਲ ਨੇ ਕਿਹਾ ਕਿ ਵਾਰਨਰ ਨੂੰ ਘੱਟ ਸਮਝਣਾ ਇਕ ਗਲਤ ਹੋਵੇਗੀ। ਵਾਰਨਰ ਦੀ ਫਾਰਮ ਆਸਟਰੇਲੀਆਈ ਟੀਮ ਲਈ ਲਗਾਤਾਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਈ. ਪੀ. ਐੱਲ.-2021 ਦੇ ਪਹਿਲੇ ਗੇੜ ਵਿਚ ਵਾਰਨਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੀ ਕਪਤਾਨ ਤੋਂ ਹਟਾ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ
ਦੂਜੇ ਗੇੜ ਵਿਚ ਵੀ ਉਸ ਨੂੰ ਸਿਰਫ ਦੋ ਮੈਚ ਖੇਡਣ ਦਾ ਮੌਕਾ ਮਿਲਿਆ, ਜਿਸ ਵਿਚ ਉਸ ਨੇ ਕੁਲ ਮਿਲਾ ਕੇ ਦੋ ਦੌੜਾਂ ਬਣਾਈਆਂ। ਪਹਿਲੇ ਅਭਿਆਸ ਮੈਚ ਵਿਚ ਉਸਦੀ ਖਰਾਬ ਫਾਰਮ ਨੇ ਉਸਦਾ ਪਿੱਛਾ ਨਹੀਂ ਛੱਡਿਆ ਤੇ ਉਹ ਟਿਮ ਸਾਊਦੀ ਦੀ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਿਆ। ਮੈਕਸਵੈੱਲ ਨੇ ਵਾਰਨਰ ਦੀ ਇਸ ਫਾਰਮ ਦੇ ਬਾਰੇ ਵਿਚ ਕਿਹਾ ਕਿ ਉਹ ਇਕ ਬਿਹਤਰੀਨ ਖਿਡਾਰੀ ਹੈ ਤੇ ਉਹ ਜਲਦ ਉਹ ਵਧੀਆ ਬੱਲੇਬਾਜ਼ੀ ਕਰੇਗਾ। ਜੇਕਰ ਤੁਸੀਂ ਕਦੇ ਡੇਵੀ (ਵਾਰਨਰ) 'ਤੇ ਸ਼ੱਕ ਕਰਦੇ ਹਨ ਤਾਂ ਇਹ ਬਿਲਕੁਲ ਸਹੀ ਨਹੀਂ ਹੈ। ਅਸੀਂ ਸਾਰੇ ਜਾਣਦੇ ਗਾਂ ਕਿ ਉਹ ਜਲਦ ਵਾਪਸੀ ਕਰੇਗਾ। ਉਹ ਤਿੰਨਾਂ ਸਵਰੂਪਾਂ ਦੇ ਸੁਪਰ ਸਟਾਰ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਦੌੜਾਂ ਬਣਾਈਆਂ ਹਨ। ਬਦਕਿਸਮਤੀ ਨਾਲ ਕੁਲ ਮਾਰਟਿਨ ਗੁਪਟਿਲ ਦੇ ਸ਼ਾਨਦਾਰ ਕੈਚ ਨੇ ਉਸ ਨੂੰ ਪਵੇਲੀਆਨ
ਇਹ ਖ਼ਬਰ ਪੜ੍ਹੋ- ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।