ਰੀਓ ਓਪਨ ਦੇ ਕੁਆਰਟਰ ਫਾਈਨਲ 'ਚ ਪੁੱਜੇ ਡੋਮਨਿਕ ਥਿਏਮ

Friday, Feb 21, 2020 - 06:03 PM (IST)

ਰੀਓ ਓਪਨ ਦੇ ਕੁਆਰਟਰ ਫਾਈਨਲ 'ਚ ਪੁੱਜੇ ਡੋਮਨਿਕ ਥਿਏਮ

ਸਪੋਰਟਸ ਡੈਸਕ— ਵਰਲਡ ਦੇ ਚੌਥੇ ਨੰਬਰ ਦੇ ਖਿਡਾਰੀ ਆਸਟ੍ਰੀਆ ਦੇ ਡੋਮਿਨਿਕ ਥਿਏਮ ਨੇ ਸ਼ੁੱਕਰਵਾਰ ਨੂੰ ਸਪੇਨ ਦੇ ਜੌਮੇ ਮੁਨੇਰ ਨੂੰ 6-7, 6-3, 6-4 ਨਾਲ ਹਰਾ ਕੇ ਰੀਓ ਓਪਨ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ 'ਚ ਚੱਲ ਰਹੇ ਰੀਓ ਓਪਨ ਟੈਨਿਸ ਟੂਰਨਾਮੈਂਟ 'ਚ ਥਿਏਮ ਨੇ ਦੋ ਘੰਟੇ 41 ਮਿੰਟਾਂ ਤੱਕ ਇਸ ਮੁਕਾਬਲੇ 'ਚ ਪਹਿਲੇ ਸੈੱਟ 'ਚ ਪਿੱਛੇ ਹੋਣ ਤੋਂ ਬਾਅਦ ਵਾਪਸੀ ਕਰਦੇ ਹੋਏ ਮੁਨੇਰ ਨੂੰ 6-7, 6-3, 6-4 ਨਾਲ ਹਰਾ ਦਿੱਤਾ ਅਤੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। PunjabKesariਕੁਆਟਰ ਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਇਟਲੀ ਦੇ ਗਿਆਨਲੁਕਾ ਮਾਗੇਰ ਨਾਲ ਹੋਵੇਗਾ ਜਿਨ੍ਹਾਂ ਨੇ ਪੁਰਤਗਾਲ ਦੇ ਜੋਆਓ ਡੋਮਿੰਗੁਏਸ ਨੂੰ 6-3,7-6 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪ੍ਰਵੇਸ਼  ਕੀਤਾ ਹੈ।


Related News