11ਵੇਂ ਨੰਬਰ ਦੇ ਇਸ ਬੱਲੇਬਾਜ਼ ਨੇ ਖੇਡੀ ਸਭ ਤੋਂ ਵੱਡੀ ਟੀ20 ਪਾਰੀ, ਬਣਾਇਆ ਨਵਾਂ ਵਰਲਡ ਰਿਕਾਰਡ

09/13/2019 12:20:21 PM

ਸਪੋਰਸਟ ਡੈਸਕ— ਟੀ20 ਕ੍ਰਿਕਟ 'ਚ ਅਕਸਰ ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ। ਕੁਝ ਅਜਿਹਾ ਹੀ ਹੋਇਆ ਕੈਰੇਬੀਅਨ ਪ੍ਰੀਮੀਅਰ ਲੀਗ ਦੇ 8ਵੇਂ ਮੁਕਾਬਲੇ 'ਚ, ਜਿੱਥੇ ਸੇਂਟ ਕਿਟਸ ਅਤੇ ਬਾਰਬਾਡੋਸ ਦੇ ਵਿਚਾਲੇ ਹੋਏ ਮੈਚ 'ਚ ਇਕ 11ਵੇਂ ਨੰਬਰ ਦੇ ਬੱਲੇਬਾਜ਼ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਵੱਡਾ ਕਮਾਲ ਕਰ ਦਿਖਾਇਆ। ਸੇਂਟ ਕਿਟਸ ਦੇ ਬੱਲੇਬਾਜ਼ ਡੋਮਿਨਿਕ ਡ੍ਰੇਕਸ ਨੇ ਬਾਰਬਾਡੋਸ ਖਿਲਾਫ ਸਿਰਫ਼ 14 ਗੇਂਦਾਂ 'ਚ 34 ਦੌੜਾਂ ਦੀ ਤੂਫਾਰੀ ਪਾਰੀ ਖੇਡ ਇਕ ਵੱਡੇ ਰਿਕਾਰਡ ਨੂੰ ਆਪਣੇ ਨਾਂ ਦਰਜ ਕਰ ਲਿਆ।

11ਵੇਂ ਨੰਬਰ ਦੀ ਸਭ ਤੋਂ ਵੱਡੀ ਟੀ20 ਪਾਰੀ
ਡੋਮਿਨਿਕ ਡ੍ਰੇਕਸ 11ਵੇਂ ਨੰਬਰ 'ਤੇ ਬੱਲੇਬਾਜੀ ਕਰਦੇ ਹੋਏ ਟੀ20 ਕ੍ਰਿਕਟ 'ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ। ਡੋਮਿਨਿਕ ਨੇ ਆਪਣੀ 14 ਗੇਂਦਾਂ 'ਤੇ 34 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਆਪਣੀ ਇਸ ਪਾਰੀ ਦੇ ਦੌਰਾਨ 3 ਛੱਕੇ ਅਤੇ 3 ਚੌਕੇ ਲਗਾਏ ਡੋਮਿਨਿਕ ਦੀ ਇਸ ਧਮਾਕੇਦਾਰ ਪਾਰੀ ਦੀ ਵਜ੍ਹਾ ਨਾਲ ਇਕ ਸਮੇਂ 119 ਦੌੜਾਂ 'ਤੇ 9 ਵਿਕਟਾਂ ਗੁਆ ਚੁੱਕੀ ਸੇਂਟ ਕਿਟਸ ਦੀ ਟੀਮ ਨੇ 20 ਓਵਰ 'ਚ 168 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ। ਹਾਲਾਂਕਿ ਉਨ੍ਹਾਂ ਦੀ ਟੀਮ ਇਹ ਮੈਚ ਨਹੀਂ ਬਚਾ ਸਕੀ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ।
PunjabKesari ਬਾਰਬਾਡੋਸ ਦੀ ਜਿੱਤ
ਬਾਰਬਾਡੋਸ ਟਰਾਈਡੈਂਟਸ ਨੇ ਸੇਂਟ ਕਿਟਸ ਐਂਡ ਨੇਵਿਸ ਪੈਟ੍ਰਿਅਟਜ਼ ਨੂੰ 18 ਦੌੜਾਂ ਨਾਲ ਹਰਾ ਕੇ ਕੈਰੇਬੀਅਨ ਪ੍ਰੀਮੀਅਰ ਲੀਗ 2019 'ਚ ਪਹਿਲੀ ਜਿੱਤ ਦਰਜ ਕੀਤੀ। ਲੇਨਿਕੋ ਬਾਉਸਰ ਨੇ 62 ਅਤੇ ਜਾਨਸਨ ਚਾਰਲਸ ਨੇ 52 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਜੇਪੀ ਡੂਮਿਨੀ ਨੇ ਵੀ ਸਿਰਫ਼ 18 ਗੇਂਦਾਂ 'ਚ 43 ਦੌੜਾਂ ਬਣਾਈਆਂ ਜਿਸ ਕਾਰਨ ਬਾਰਬਾਡੋਸ ਦੀ ਜਿੱਤ ਹੋਈ।PunjabKesari


Related News