ਆਇਰਲੈਂਡ ''ਚ ਮਹਿਲਾਵਾਂ ਦੇ ਮੈਚ ਦੌਰਾਨ ਮੈਦਾਨ ''ਚ ਵੜਿਆ ਕੁੱਤਾ, ਸਾਰੀਆਂ ਫੜਨ ਲਈ ਦੌੜੀਆਂ

Sunday, Sep 12, 2021 - 01:49 PM (IST)

ਆਇਰਲੈਂਡ ''ਚ ਮਹਿਲਾਵਾਂ ਦੇ ਮੈਚ ਦੌਰਾਨ ਮੈਦਾਨ ''ਚ ਵੜਿਆ ਕੁੱਤਾ, ਸਾਰੀਆਂ ਫੜਨ ਲਈ ਦੌੜੀਆਂ

ਸਪੋਰਟਸ ਡੈਸਕ- ਸ਼ਨੀਵਾਰ ਨੂੰ ਆਲ ਆਇਰਲੈਂਡ ਵੁਮੈਨ ਟੀ-20 ਕੱਪ ਦਾ ਸੈਮੀਫਾਈਨਲ ਮੈਚ ਬ੍ਰੈਡੀ ਕ੍ਰਿਕਟ ਕਲੱਬ ਅਤੇ ਸਿਵਲ ਸਰਵਿਸ ਨਾਰਥ ਆਫ਼ ਆਇਰਲੈਂਡ (ਸੀ.ਐੱਸ.ਐੱਨ.ਆਈ.) ਕ੍ਰਿਕਟ ਕਲੱਬ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ’ਚ ਇਕ ਅਜ਼ੀਬ ਘਟਨਾ ਹੋਈ। ਜੀ ਹਾਂ, ਇਹ ਮੈਚ ਹੁਣ ਇਸ ਲਈ ਸੁਰਖ਼ੀਆਂ ’ਚ ਹੈ, ਕਿਉਂਕਿ ਇਸ ਮੈਚ ਦੌਰਾਨ ਕੁੱਤੇ ਨੇ ਗੇਂਦ ਨੂੰ ਫੜਿਆ ਅਤੇ ਫਿਰ ਉਸਨੂੰ ਲੈ ਕੇ ਭੱਜ ਗਿਆ। ਇਸ ਤਰ੍ਹਾਂ ਮੈਚ ’ਚ ਅੜਿੱਕਾ ਪੈ ਗਿਆ। ਹਾਲਾਂਕਿ, ਕੁਝ ਹੀ ਮਿੰਟਾਂ ’ਚ ਖੇਡ ਫਿਰ ਤੋਂ ਸ਼ੁਰੂ ਹੋ ਗਿਆ।

ਦਰਅਸਲ, ਆਇਰਲੈਂਡ ’ਚ ਵੁਮੈਨ ਟੀ 20 ਕੱਪ ਦਾ ਸੈਮੀਫਾਈਨਲ ਮੈਚ ਬ੍ਰੈਡੀ ਅਤੇ ਸੀ. ਐੱਸ. ਐੱਨ. ਆਈ. ਵਿਚਕਾਰ ਖੇਡਿਆ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਸੀ. ਐੱਸ. ਐੱਨ. ਆਈ.ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ 9ਵੇਂ ਓਵਰ ਦੀ ਤੀਸਰੀ ਗੇਂਦ ’ਤੇ ਏ ਲੀਕੀ ਨੇ ਪੁਆਇੰਟ ਅਤੇ ਥਰਡ ਮੈਨ ਵਿਚਕਾਰ ਕੱਟ ਸ਼ਾਟ ਖੇਡਿਆ, ਜਿਸਨੂੰ ਫੀਲਡਰ ਨੇ ਕੁਲੈਕਟ ਕਰਕੇ ਬਾਲਿੰਗ ਐਂਡ ’ਤੇ ਥ੍ਰੋ ਕੀਤਾ, ਪਰ ਥ੍ਰੋ ਕਰਦੇ ਸਮੇਂ ਉਨ੍ਹਾਂ ਵੱਲ ਇਕ ਕੁੱਤਾ ਦੌੜਦਾ ਹੋਇਆ ਆਇਆ। ਹਾਲਾਂਕਿ, ਉਸ ਸਮੇਂ ਗੇਂਦ ਕੁੱਤੇ ਦੇ ਮੂੰਹ ਨਹੀਂ ਲੱਗੀ ਅਤੇ ਬਾਅਦ ’ਚ ਉਸਨੇ ਗੇਂਦ ਨੂੰ ਮੂੰਹ ’ਚ ਪਾ ਲਿਆ।

ਗੇਂਦ ਨੂੰ ਵਿਕਟਕੀਪਰ ਨੇ ਕੁਲੈਕਟ ਕੀਤਾ, ਪਰ ਰਨ ਆਊਟ ਦੇ ਚੱਕਰ ’ਚ ਗੇਂਦ ਵਿਕਟ ਕੀਪਰ ਨੇ ਸਟੰਪਸ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਸਪੰਪਸ ’ਤੇ ਨਾ ਲੱਗ ਕੇ ਫਿਰ ਤੋਂ ਉਸੇ ਖੇਤਰ ’ਚ ਚਲੀ ਗਈ, ਜਿਧਰੋਂ ਕੁੱਤਾ ਦੌੜਦਾ ਹੋਇਆ ਆ ਰਿਹਾ ਸੀ। ਇਸ ਵਾਰ ਕੁੱਤੇ ਨੇ ਗੇਂਦ ਨੂੰ ਮੂੰਹ ’ਚ ਪਾ ਲਿਆ ਅਤੇ ਦੌੜ ਪਿਆ। ਫੀਲਡਰ ਰੋਕਦੇ ਰਹੇ, ਪਰ ਕੁੱਤਾ ਇਧਰ ਤੋਂ ਉਧਰ ਦੌੜਦਾ ਰਿਹਾ, ਪਰ ਕੁਝ ਹੀ ਪਲ਼ਾਂ ’ਚ ਇਕ ਬੱਚਾ ਦੌੜ ਕੇ ਮੈਦਾਨ ’ਚ ਆਇਆ ਅਤੇ ਕੁੱਤੇ ਨੂੰ ਫੜ ਲਿਆ। ਇਹ ਬੱਚਾ ਸ਼ਾਇਦ ਇਸ ਕੁੱਤੇ ਦਾ ਮਾਲਿਕ ਸੀ। ਬੱਚੇ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕੁੱਤੇ ਨੂੰ ਫੜ ਨਾ ਸਕਿਆ। ਹਾਲਾਂਕਿ ਕੁੱਤੇ ਨੂੰ ਬੱਲੇਬਾਜ਼ ਨੇ ਫੜ ਲਿਆ ਸੀ ਅਤੇ ਬੱਚੇ ਨੇ ਉਸ ਕੋਲੋਂ ਗੇਂਦ ਫੜੀ ਅਤੇ ਖਿਡਾਰੀਆਂ ਨੂੰ ਦੇ ਦਿੱਤੀ। ਇਸ ਤੋਂ ਬਾਅਦ ਹੀ ਮੈਚ ਸ਼ੁਰੂ ਹੋ ਸਕਿਆ।  ਫਿਲਹਾਲ, ਇਸ ਘਟਨਾ ਦੀ ਮਜ਼ੇਦਾਰ ਵੀਡੀਓ ਤੁਸੀਂ ਹੇਠਾਂ ਦੇਖੋ-


author

Tarsem Singh

Content Editor

Related News