ਵਾਰ-ਵਾਰ ਸੰਨਿਆਸ ਦੇ ਬਾਰੇ ਵਿਚ ਨਾ ਪੁੱਛੋ : ਸ਼ੇਤਰੀ

06/05/2024 8:13:31 PM

ਕੋਲਕਾਤਾ, (ਭਾਸ਼ਾ)- ਭਾਰਤੀ ਫੁੱਟਬਾਲ ਟੀਮ ਦੇ ਚਮਤਕਾਰੀ ਖਿਡਾਰੀ ਸੁਨੀਲ ਸ਼ੇਤਰੀ ਨੇ ਬੁੱਧਵਾਰ ਨੂੰ ਆਪਣੇ ਆਖਰੀ ਕੌਮਾਂਤਰੀ ਮੈਚ ਨੂੰ ਲੈ ਕੇ ਚੱਲ ਰਹੀਆਂ ਸੁਰਖੀਆਂ ਨੂੰ ਘੱਟ ਮਹੱਤਵ ਦਿੰਦੇ ਹੋਏ ਇੱਥੇ ਕੁਵੈਤ ਵਿਰੁੱਧ ਟੀਮ ਦੇ ਅਹਿਮ ਫੀਫਾ ਵਿਸ਼ਵ ਕੱਪ ਕੁਅਾਲੀਫਾਇਰ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕੀਤੀ। ਕੌਮਾਂਤਰੀ ਪੱਧਰ ’ਤੇ 19 ਸਾਲ ਤਕ ਭਾਰਤੀ ਫੁੱਟਬਾਲ ਦਾ ਚਿਹਰਾ ਰਹੇ ਇਸ ਖਿਡਾਰੀ ਨੇ ਕੁਵੈਤ ਵਿਰੁੱਧ ਮੈਚ ਦੀ ਪੂਰਬਲੀ ਸ਼ਾਮ ’ਤੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਸਾਡੇ ਵਿਚੋਂ ਜ਼ਿਆਦਾਤਰ ਲੋਕ 20 ਦਿਨ ਪਹਿਲਾਂ ਹੀ ਮਿਲ ਚੁੱਕੇ ਹਨ ਤੇ ਅਸੀਂ ਮੇਰੇ ਕਰੀਅਰ ਦੀ ਆਖਰੀ ਮੈਚ ਦੀ ਗੱਲ ਕਰ ਲਈ ਹੈ। 

ਇਹ ਹੋ ਚੁੱਕਾ ਹੈ। ਅਸੀਂ ਇੱਥੇ ਸਿਰਫ ਤੇ ਸਿਰਫ ਕੁਵੈਤ ਤੇ ਭਾਰਤ ਦੇ ਬਾਰੇ ਵਿਚ ਗੱਲ ਕਰਨ ਲਈ ਆਏ ਹਾਂ।’’ ਭਾਵੁਕ ਸ਼ੇਤਰੀ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਉਸ ਤੋਂ ਵਾਰ-ਵਾਰ ਸੰਨਿਆਸ ਦੇ ਬਾਰੇ ਵਿਚ ਨਾ ਪੁੱਛਣ ਤਾਂ ਕਿ ਉਹ ਖੁੱਲ੍ਹੇ ਦਿਮਾਗ ਨਾਲ ਖੇਡ ਸਕੇ।’’ ਉਸ ਨੇ ਕਿਹਾ,‘‘ਅਸੀਂ ਅਸਲੀਅਤ ਵਿਚ ਇਹ ਮੁਕਾਬਲਾ ਜਿੱਤਣਾ ਚਾਹੁੰਦੇ ਹਾਂ। ਇਹ ਆਸਾਨ ਨਹੀਂ ਹੋਣ ਵਾਲਾ ਹੈ ਪਰ ਅਸੀਂ ਤਿਆਰ ਹਾਂ। ਸਾਨੂੰ ਜ਼ਬਰਦਸਤ ਸਮਰਥਨ ਮਿਲੇਗਾ।’’


Tarsem Singh

Content Editor

Related News