ਜੋਕੋਵਿਚ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਐਡੀਲੇਡ ''ਚ ਅਭਿਆਸ ਟੂਰਨਾਮੈਂਟ ਤੋਂ ਕਰਨਗੇ 2023 ਦੀ ਸ਼ੁਰੂਆਤ

Thursday, Dec 08, 2022 - 11:59 AM (IST)

ਜੋਕੋਵਿਚ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਐਡੀਲੇਡ ''ਚ ਅਭਿਆਸ ਟੂਰਨਾਮੈਂਟ ਤੋਂ ਕਰਨਗੇ 2023 ਦੀ ਸ਼ੁਰੂਆਤ

ਮੈਲਬੌਰਨ : ਵਿਸ਼ਵ ਦੇ ਸਾਬਕਾ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਐਡੀਲੇਡ ਵਿੱਚ ਆਪਣੀ 2023 ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਪਿਛਲੇ ਸਾਲ ਆਸਟ੍ਰੇਲੀਅਨ ਓਪਨ ਦੀ ਪੂਰਬਲੀ ਸ਼ਾਮ 'ਤੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਜਦਕਿ ਉਹ ਡਿਫੈਂਡਿੰਗ ਚੈਂਪੀਅਨ ਸੀ। 21 ਵਾਰ ਦੇ ਗ੍ਰੈਂਡ ਸਲੈਮ ਜੇਤੂ ਜੋਕੋਵਿਚ ਨੂੰ ਆਸਟਰੇਲੀਆ ਸਰਕਾਰ ਨੇ ਇਸ ਵਾਰ ਵੀਜ਼ਾ ਦਿੱਤਾ ਹੈ ਅਤੇ ਉਸ ਦਾ ਨਾਂ 1 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਐਡੀਲੇਡ ਇੰਟਰਨੈਸ਼ਨਲ ਵਿੱਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ।

ਸਰਬੀਆ ਪਹਿਲੇ ਯੂਨਾਈਟਿਡ ਕੱਪ ਟੀਮ ਈਵੈਂਟ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ ਜਿਸ 'ਚ ਜੋਕੋਵਿਚ 16-29 ਜਨਵਰੀ ਨੂੰ ਹੋਣ ਵਾਲੇ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਐਡੀਲੇਡ ਵਿੱਚ ਇੱਕ ਅਭਿਆਸ ਟੂਰਨਾਮੈਂਟ ਵਿੱਚ ਖੇਡਣ ਲਈ ਸੁਤੰਤਰ ਹਨ। ਐਡੀਲੇਡ 'ਚ ਪੁਰਸ਼ਾਂ ਦੇ ਡਰਾਅ 'ਚ ਉਨ੍ਹਾਂ ਨੂੰ ਰੂਸ ਦੇ ਡੇਨੀਲ ਮੇਦਵੇਦੇਵ ਅਤੇ ਆਂਦਰੇ ਰੁਬਲੇਵ, ਕੈਨੇਡਾ ਦੇ ਫੇਲਿਕਸ ਔਗਰ-ਐਲੀਆਸਿਮ ਅਤੇ ਐਂਡੀ ਮਰੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। 

ਇਹ ਵੀ ਪੜ੍ਹੋ : ਬੰਗਲਾਦੇਸ਼ ਨੇ ਦੂਜੇ ਵਨ-ਡੇ ਮੈਚ 'ਚ ਭਾਰਤ ਨੂੰ 5 ਦੌੜਾਂ ਨਾਲ ਹਰਾਇਆ, ਟੀਮ ਇੰਡੀਆ ਨੇ 0-2 ਨਾਲ ਸੀਰੀਜ਼ ਗੁਆਈ

ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਨੇ ਪਿਛਲੇ ਮਹੀਨੇ ਪੁਸ਼ਟੀ ਕੀਤੀ ਸੀ ਕਿ ਜੋਕੋਵਿਚ ਨੂੰ ਜਨਵਰੀ ਵਿੱਚ ਆਸਟਰੇਲੀਆ ਵਿੱਚ ਮੁਕਾਬਲਾ ਕਰਨ ਲਈ ਵੀਜ਼ਾ ਦਿੱਤਾ ਗਿਆ ਹੈ। ਸਰਬੀਆਈ ਖਿਡਾਰੀ ਨੂੰ ਕੋਵਿਡ -19 ਟੀਕਿਆਂ ਦੇ ਵਿਰੁੱਧ ਉਸ ਦੇ ਸਟੈਂਡ ਨੂੰ ਲੈ ਕੇ ਪਿਛਲੇ ਸਾਲ ਜਨਵਰੀ ਵਿੱਚ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਤਿੰਨ ਸਾਲ ਤੱਕ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ। 

ਜੋਕੋਵਿਚ ਨੇ ਰਿਕਾਰਡ 9 ਵਾਰ ਆਸਟ੍ਰੇਲੀਅਨ ਓਪਨ ਜਿੱਤਿਆ ਹੈ। ਉਹ ਇੱਥੇ ਪਿਛਲੀਆਂ ਤਿੰਨ ਦੀਆਂ ਪ੍ਰਤੀਯੋਗਿਤਾਵਾਂ 'ਚ ਖਿਤਾਬ ਜਿੱਤਣ ਵਿੱਚ ਸਫਲ ਰਿਹਾ ਸੀ। ਉਸ ਦੀ ਗੈਰ-ਮੌਜੂਦਗੀ ਵਿੱਚ ਰਾਫੇਲ ਨਡਾਲ ਨੇ ਇਸ ਸਾਲ ਖਿਤਾਬ ਜਿੱਤਿਆ। ਜੋਕੋਵਿਚ ਨੇ 2022 ਟੂਰਨਾਮੈਂਟ ਤੋਂ ਪਹਿਲਾਂ ਮੈਲਬੌਰਨ ਪਹੁੰਚਣ ਤੋਂ ਪਹਿਲਾਂ ਕੋਵਿਡ -19 ਟੀਕਾਕਰਣ ਨਹੀਂ ਕਰਵਾਇਆ ਸੀ ਪਰ ਆਸਟਰੇਲੀਆ ਨੇ ਉਦੋਂ ਤੋਂ ਟੀਕਾ ਨਾ ਲਗਾਏ ਯਾਤਰੀਆਂ ਲਈ ਸਖਤ ਨਿਯਮ ਹਟਾ ਦਿੱਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News