ਜੋਕੋਵਿਚ 1000ਵੀਂ ਜਿੱਤ ਦੇ ਨਾਲ ਇਟਲੀ ਓਪਨ ਦੇ ਫਾਈਨਲ ''ਚ
Sunday, May 15, 2022 - 10:27 PM (IST)
ਰੋਮ- ਫ੍ਰੈਂਚ ਓਪਨ ਤੋਂ ਇਕ ਹਫਤਾ ਪਹਿਲਾਂ ਸਰਬੀਆ ਦੇ ਸਟਾਰ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਲੈਅ ਹਾਸਲ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਕਾਸਪਰ ਰੂਡ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਇਟਲੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ। ਦੁਨੀਆ ਦੇ ਨੰਬਰ ਕਿ ਖਿਡਾਰੀ ਜੋਕੋਵਿਚ ਨੇ ਰੂਡ 'ਤੇ 6-4, 6-3 ਦੀ ਜਿੱਤ ਦੇ ਨਾਲ ਸਾਲ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਫਾਈਨਲ ਵਿਚ ਜਗ੍ਹਾ ਬਣਾਈ ਜਿੱਥੇ ਉਹ 6ਵਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ।
ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ
ਜੋਕੋਵਿਚ ਨੇ ਆਪਣੇ ਕਰੀਅਰ ਦੀ 1000ਵੀਂ ਜਿੱਤ ਦਰਜ ਕੀਤੀ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੇ ਜਿਮੀ ਕੋਨਰਸ (1,274 ਜਿੱਤ), ਰੋਜਰ ਫੈਡਰਰ (1,251), ਈਵਾਨ ਲੇਂਡਲ (1,068) ਅਤੇ ਰਫੇਲ ਨਡਾਲ (1,051) ਦੇ ਬਾਅਦ ਸਿਰਫ ਪੰਜਵੇਂ ਪੁਰਸ਼ ਖਿਡਾਰੀ ਹਨ। ਮੈਚ ਦੇ ਬਾਅਦ ਜੋਕੋਵਿਚ ਨੂੰ ਕੇਕ ਦਿੱਤਾ, ਜਿਸ 'ਤੇ 1,000 ਲਿਖਿਆ ਸੀ। ਕੋਰੋਨਾ ਵਾਇਰਸ ਨਾਲ ਜੁੜਿਆ ਟੀਕਾਕਰਨ ਨਹੀਂ ਲਗਾਉਣ ਦੇ ਕਾਰਨ ਜੋਕੋਵਿਚ ਨੂੰ ਸੈਸ਼ਨ ਦੇ ਦੌਰਾਨ ਕਈ ਟੂਰਨਾਮੈਂਟ ਤੋਂ ਬਾਹਰ ਰਹਿਣਾ ਪਿਆ, ਜਿਸ ਵਿਚ ਆਸਟਰੇਲੀਆਈ ਓਪਨ ਵੀ ਸ਼ਾਮਿਲ ਹੈ। ਜੋਕੋਵਿਚ ਫਾਈਨਲ 'ਚ ਸਟੀਫਾਨੋਸ ਸਿਤਸਿਪਾਸ ਨਾਲ ਭਿੜੇਗਾ ਅਤੇ ਯੂਨਾਨ ਦੇ ਇਸ ਖਿਡਾਰੀ ਦੇ ਵਿਰੁੱਧ ਲਗਾਤਾਰ ਪੰਜ ਮੈਚ ਜਿੱਤਣ ਦੇ ਕ੍ਰਮ ਨੂੰ ਅੱਗੇ ਵਧਾਉਣਾ ਚਾਹੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।