ਜੋਕੋਵਿਚ ਫੈਡਰਰ ਤੇ ਨਡਾਲ ਦੀ ਬਰਾਬਰੀ ਤੋਂ ਇਕ ਜਿੱਤ ਦੂਰ, ਖਿਤਾਬੀ ਟੱਕਰ ਬੇਰੇਟਿਨੀ ਨਾਲ
Saturday, Jul 10, 2021 - 01:30 AM (IST)
ਲੰਡਨ- ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ 10ਵੀਂ ਸੀਡ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਦੀ ਸਖਤ ਚੁਣੌਤੀ 'ਤੇ ਸ਼ੁੱਕਰਵਾਰ ਨੂੰ ਲਗਾਤਾਰ ਸੈੱਟਾਂ ਵਿਚ 7-6, 7-5, 7-5 ਨਾਲ ਕਾਬੂ ਪਾਉਂਦੇ ਲਗਾਤਾਰ ਤੀਜੀ ਵਾਰ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਟਾਪ ਸੀਡ ਅਤੇ ਪੰਜ ਵਾਰ ਦੇ ਚੈਂਪੀਅਨ ਜੋਕੋਵਿਚ ਦਾ ਫਾਈਨਲ 'ਚ 7ਵੀਂ ਦਰਜਾ ਪ੍ਰਾਪਤ ਇਟਲੀ ਦੇ ਮਾਤੀਓ ਬੇਰੇਟਿਨੀ ਨਾਲ ਮੁਕਾਬਲਾ ਹੋਵੇਗਾ, ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੋਲੈਂਡ ਦੇ ਹੁਕਰਜ ਨੂੰ ਪਹਿਲੇ ਸੈਮੀਫਾਈਨਲ ਵਿਚ ਚਾਰ ਸੈੱਟਾਂ 6-3, 6-0 6-7 6-4 ਨਾਲ ਹਰਾ ਕੇ ਵਿੰਬਲਡਨ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ਵਿਚ ਪਹਿਲੀ ਵਾਰ ਪ੍ਰਵੇਸ਼ ਕਰ ਲਿਆ।
ਇਹ ਖਬਰ ਪੜ੍ਹੋ- ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ
ਬੇਰੇਟਿਨੀ ਦਾ ਕਿਸੇ ਵੀ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਇਹ ਪਹਿਲਾ ਪ੍ਰਵੇਸ਼ ਹੈ। ਇਸ ਤੋਂ ਪਹਿਲਾਂ 2019 ਵਿਚ ਯੂ. ਐੱਸ. ਓਪਨ ਦੇ ਸੈਮੀਫਾਈਨਲ ਅਤੇ ਇਸ ਸਾਲ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ਤੱਕ ਪਹੁੰਚੇ ਸਨ। ਬੇਰੇਟਿਨੀ ਨੇ ਹੁਕਰਜ ਨੂੰ ਉਹ ਕ੍ਰਿਸ਼ਮਾ ਦੁਹਰਾਉਣ ਦਾ ਮੌਕਾ ਨਹੀਂ ਦਿੱਤਾ, ਜਿਸਦੀ ਬਦੌਲਤ ਉਨ੍ਹਾਂ ਨੇ ਚੌਥੇ ਦੌਰ ਵਿਚ 20 ਗ੍ਰੈਂਡ ਸਲੈਮ ਖਿਤਾਬਾਂ ਦੇ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਲਗਾਤਾਰ ਤਿੰਨ ਸੈੱਟਾਂ ਵਿਚ ਹਰਾਇਆ ਸੀ। ਬੇਰੇਟਿਨੀ ਨੇ ਇਹ ਸੈਮੀਫਾਈਨਲ ਮੁਕਾਬਲਾ ਦੋ ਘੰਟੇ 37 ਮਿੰਟ ਵਿਚ ਜਿੱਤਿਆ। 19 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ ਇਸ ਸਾਲ ਦੇ ਆਸਟਰੇਲੀਅਨ ਅਤੇ ਫ੍ਰੈਂਚ ਓਪਨ ਚੈਂਪੀਅਨ ਜੋਕੋਵਿਚ ਹੁਣ ਫੈਡਰਰ ਤੇ ਨਡਾਲ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਜਿੱਤ ਦੂਰ ਰਹਿ ਗਏ ਹਨ।
ਇਹ ਖਬਰ ਪੜ੍ਹੋ- ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸਮਾਂ ਬਦਲਿਆ, ਹੁਣ 13 ਨਹੀਂ ਇੰਨੀ ਤਾਰੀਖ ਤੋਂ ਹੋਵੇਗਾ ਮੈਚਾ !
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।