ਜੋਕੋਵਿਚ ਨੂੰ ਮਿਲੀ ਹਾਰ, ਮੋਂਟੇਨੇਗ੍ਰੋ ਗੇੜ ਰੱਦ
Monday, Jun 15, 2020 - 11:57 AM (IST)
ਬੇਲਗ੍ਰਾਦ– ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਉਸਦੇ ਵਲੋਂ ਆਯੋਜਿਤ ਚੈਰਿਟੀ ਟੂਰਨਾਮੈਂਟ ਵਿਚ ਆਪਣੇ ਦੋ ਸਿੰਗਲਜ਼ ਮੈਚਾਂ ਵਿਚੋਂ ਇਕ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਚਾਰ ਗੇੜਾਂ ਦੇ ਇਸ ਟੂਰਨਾਮੈਂਟ ਦੇ ਇਕ ਗੇੜ ਨੂੰ ਕੋਰੋਨਾ ਵਾਇਰਸ ਦੇ ਖਤਰੇ ਦੇ ਕਾਰਣ ਰੱਦ ਕਰ ਦਿੱਤਾ ਗਿਆ ਹੈ। ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਵਿਚ ਖੇਡ ਗਤੀਵਿਧੀਆਂ ਠੱਪ ਪਈਆਂ ਹੋਈਆਂ ਹਨ ਤੇ ਇਸ ਟੂਰਨਾਮੈਂਟ ਨਾਲ ਟੈਨਿਸ ਨੇ ਵਾਪਸੀ ਕੀਤੀ ਹੈ। ਇਸ ਟੂਰਨਾਮੈਂਟ ਨੂੰ ਦੇਖਣ ਲਈ 4000 ਦਰਸ਼ਕ ਮੌਜੂਦ ਸਨ। ਆਪਣੇ ਪਹਿਲੇ ਮੈਚ ਵਿਚ ਹਮਵਤਨ ਖਿਡਾਰੀ ਵਿਕਟਰ ਟ੍ਰਾਯਕੀ ਨੂੰ ਹਰਾਉਣ ਤੋਂ ਬਾਅਦ ਜੋਕੋਵਿਚ ਨੇ ਕਿਹਾ ਕਿ ਉਸ ਨੂੰ ਇਸ ਗੱਲ ਤੋਂ ਨਿਰਾਸ਼ਾ ਹੈ ਕਿ ਐਡ੍ਰਿਆ ਟੂਰ ਦੇ ਮੋਂਟੇਨੇਗ੍ਰੋ ਵਿਚ 27-28 ਜੂਨ ਨੂੰ ਹੋਣ ਵਾਲਾ ਤੀਜਾ ਗੇੜ ਰੱਦ ਕਰ ਦਿੱਤਾ ਗਿਆ ਹੈ।
ਐਡ੍ਰਿਆ ਟੂਰ ਦਾ ਦੂਜਾ ਗੇੜ ਕ੍ਰੋਏਸ਼ੀਆ ਦੇ ਸਮੁੰਦਰੀ ਕੰਢੇ ਦੇ ਸ਼ਹਿਰ ਜਦਰ ਵਿਚ 20-21 ਜੂਨ ਨੂੰ ਤੇ ਅਾਖਰੀ ਗੇੜ ਬੋਸਤ੍ਰਿਯਾ ਦੇ ਬਾਂਜਾ ਲੁਕਾ ਵਿਚ 3-4 ਜੁਲਾਈ ਨੂੰ ਹੋਵੇਗਾ। ਇਸ ਟੂਰਨਾਮੈਂਟ ਦਾ ਆਯੋਜਨ ਖੁਦ ਜੋਕੋਵਿਚ ਨੇ ਕੀਤਾ ਹੈ, ਜਿਸ ਵਿਚ ਅੱਠ ਖਿਡਾਰੀਆਂ ਨੂੰ ਦੋ ਪੂਲ ਵਿਚ ਵੰਡਿਆ ਗਿਆ ਹੈ। ਟ੍ਰਾਯਕੀ ਨੂੰ ਲਗਾਤਾਰ ਸੈੱਟਾਂ ਵਿਚ ਹਰਾਉਣ ਤੋਂ ਬਾਅਦ ਜੋਕੋਵਿਚ ਨੂੰ ਕ੍ਰਾਜਿਨੋਵਿਚ ਹੱਥੋਂ 4-2, 2-5, 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।