ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ

Wednesday, Jun 02, 2021 - 07:59 PM (IST)

ਪੈਰਿਸ- ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ’ਚ ਮੰਗਲਵਾਰ ਰਾਤ ਜੇਤੂ ਸ਼ੁਰੂਆਤ ਕਰਦੇ ਹੋਏ ਅਮਰੀਕਾ ਦੇ ਟੈਨਿਸ ਸੈਂਡਗ੍ਰੇਨ ਨੂੰ ਲਗਾਤਾਰ ਸੈੱਟਾਂ ’ਚ 6-2, 6-4, 6-2 ਨਾਲ ਹਰਾ ਕੇ ਦੂਜੇ ਦੌਰ ’ਚ ਜਗ੍ਹਾ ਬਣਾ ਲਈ। ਦੋਨੋਂ ਖਿਡਾਰੀਆਂ ਵਿਚਾਲੇ ਕਲੇਅ ਕੋਰਟ ’ਤੇ ਇਹ ਮੁਕਾਬਲਾ ਸੀ।

PunjabKesari
ਸੈਂਡਗ੍ਰੇਨ ਨੇ 2018 ਦੇ ਯੂ. ਐੱਸ. ਓਪਨ ’ਚ ਜੋਕੋਵਿਚ ਤੋਂ ਇਕ ਸੈੱਟ ਖੋਹ ਲਿਆ ਸੀ ਪਰ ਪੈਰਿਸ ’ਚ ਉਹ ਇਸ ਤਰ੍ਹਾਂ ਦਾ ਕਾਰਨਾਮਾ ਨਹੀਂ ਕਰ ਸਕਿਆ। ਜੋਕੋਵਿਚ ਨੇ ਇਕ ਘੰਟਾ 58 ਮਿੰਟ ’ਚ ਮਿਲੀ ਆਪਣੀ ਜਿੱਤ ਦੀ ਰਾਹ ’ਚ 6 ਬ੍ਰੇਕ ਅੰਕਾਂ ਦਾ ਸਾਹਮਣਾ ਕੀਤਾ ਅਤੇ ਸਾਰੇ ਬ੍ਰੇਕ ਅੰਕ ਬਚਾ ਲਏ। ਸਾਲ 2016 ’ਚ ਇੱਥੇ ਚੈਂਪੀਅਨ ਰਹਿ ਚੁੱਕਾ ਜੋਕੋਵਿਚ ਪਿਛਲੇ ਸ਼ਨੀਵਾਰ ਨੂੰ ਬੇਲਗ੍ਰਾਦ ਓਪਨਦੇ ਰੂਪ ’ਚ ਆਪਣਾ 83ਵਾਂ ਏ. ਟੀ. ਪੀ. ਟੂਰ ਖਿਤਾਬ ਜਿੱਤ ਕੇ ਇਸ ਟੂਰਨਾਮੈਂਟ ’ਚ ਉਤਰਿਆ ਹੈ। ਉਸ ਦਾ ਇਸ ਸੈਸ਼ਨ ’ਚ 21-3 ਦਾ ਰਿਕਾਰਡ ਹੈ, ਜਿਸ ’ਚ 9ਵੀਂ ਵਾਰ ਆਸਟ੍ਰੇਲੀਅਨ ਓਪਨ ਸ਼ਾਮਲ ਹੋ, ਜੋ ਉਸ ਦਾ 18ਵਾਂ ਗ੍ਰੈਂਡ ਸਲੈਮ ਖਿਤਾਬ ਸੀ। ਜੋਕੋਵਿਚ ਲਗਾਤਾਰ 17ਵੀਂ ਵਾਰ ਫ੍ਰੈਂਚ ਓਪਨ ਦੇ ਦੂਜੇ ਦੌਰ ’ਚ ਪਹੁੰਚਿਆ ਹੈ, ਜਿੱਥੇ ਉਸ ਦਾ ਮੁਕਾਬਲਾ ਉਰੂਗਵੇ ਦੇ ਪਾਬਲੋ ਕਿਊਵਾਸ ਨਾਲ ਹੋਵੇਗਾ ਜਿਸ ਨੇ ਫਰਾਂਸ ਦੇ ਲੁਕਾਸ ਪੋਇਲੀ ਨੂੰ 6-3, 6-1, 6-3 ਨਾਲ ਹਰਾਇਆ।

PunjabKesari
ਇਸ ਦੌਰਾਨ ਬੁੱਧਵਾਰ ਨੂੰ 6ਵੀਂ ਸੀਡ ਜਰਮਨੀ ਦੇ ਆਂਦ੍ਰੇਈ ਜਵੇਰੇਵ ਨੇ ਰੂਸ ਦੇ 24 ਸਾਲਾ ਰੋਮਨ ਸੈਫੁਲਿਨ ਨੂੰ 2 ਘੰਟੇ 27 ਮਿੰਟ ਤੱਕ ਚੱਲੇ ਸਖਤ ਮੁਕਾਬਲੇ ’ਚ 7-6, 6-3, 7-6 ਨਾਲ ਹਰਾ ਕੇ ਤੀਜੇ ਦੌਰ ’ਚ ਜਗਾ ਬਣਾ ਲਈ। ਜਵੇਰੇਵ ਨੇ ਪਹਿਲੇ ਅਤੇ ਤੀਜੇ ਸੈੱਟ ਦੇ ਟਾਈ ਬ੍ਰੇਕਰ 7-4 ਅਤੇ 7-1 ਨਾਲ ਜਿੱਤੇ। ਮਹਿਲਾ ਵਰਗ ਦੇ ਇਕ ਉਲਟਫੇਰ ’ਚ 10ਵੀਂ ਸੀਡ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨੂੰ ਦੂਜੇ ਦੌਰ ’ਚ ਰੂਸ ਦੀ ਡੀ. ਕਸਾਤਕਿਨਾ ਨੇ ਸਿਰਫ ਇਕ ਘੰਟੇ 16 ਮਿੰਟ ’ਚ 6-2, 6-2 ਨਾਲ ਹਰਾ ਕੇ ਬਾਹਰ ਕਰ ਦਿੱਤਾ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News