ਜੋਕੋਵਿਚ ਨੇ ਫ੍ਰੈਂਚ ਓਪਨ 'ਚ ਰਚਿਆ ਇਤਿਹਾਸ, ਜਿੱਤਿਆ 19ਵਾਂ ਗ੍ਰੈਂਡ ਸਲੈਮ
Sunday, Jun 13, 2021 - 11:34 PM (IST)
ਪੈਰਿਸ- ਮੈਰਾਥਨ ਮੈਨ ਦੇ ਨਾਮ ਨਾਲ ਮਸ਼ਹੂਰ ਦੁਨੀਆ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਪੰਜਵੀਂ ਸੀਡ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਦੀ ਸਖਤ ਚੁਣੌਤੀ 'ਤੇ ਐਤਵਾਰ ਨੂੰ ਚਾਰ ਘੰਟੇ 11 ਮਿੰਟ ਵਿਚ 6-7, 2-6, 6-3, 6-2, 6-4 ਨਾਲ ਕਾਬੂ ਪਾਉਂਦੇ ਹੋਏ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦਾ ਖਿਤਾਬ ਜਿੱਤ ਲਿਆ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ
ਜੋਕੋਵਿਚ ਦਾ ਇਹ 19ਵਾਂ ਗ੍ਰੈਂਡ ਸਲੈਮ ਖਿਤਾਬ ਹੈ ਅਤੇ ਇਸਦੇ ਨਾਲ ਹੀ ਉਹ ਸਾਰੇ ਗ੍ਰੈਂਡ ਸਲੈਮ 2-2 ਵਾਰ ਜਿੱਤਣ ਵਾਲੇ ਓਪਨ ਯੁੱਗ ਦੇ ਪਹਿਲੇ ਅਤੇ ਦੁਨੀਆ ਦੇ ਤੀਜੇ ਖਿਡਾਰੀ ਬਣ ਗਏ ਹਨ। ਜੋਕੋਵਿਚ ਨੇ ਕੁਆਰਟਰ ਫਾਈਨਲ ਵਿਚ ਇਟਲੀ ਦੇ ਲੌਰੇਂਜੋ ਮੁਸੇਟੀ ਨੂੰ ਪਹਿਲੇ ਦੋ ਸੈੱਟ ਹਰਾਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਪੰਜ ਸੈੱਟਾਂ ਵਿਚ, ਸੈਮੀਫਾਈਨਲ 'ਚ ਤੀਜੀ ਸੀਡ ਅਤੇ 13 ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੂੰ ਪਹਿਲਾ ਸੈੱਟ ਹਰਾਉਣ ਤੋਂ ਬਾਅਦ ਚਾਰ ਸੈੱਟਾਂ ਵਿਚ ਅਤੇ ਫਾਈਨਲ 'ਚ ਪੰਜਵੀਂ ਸੀਡ ਸਿਪਸਿਪਾਸ ਨੂੰ ਪਹਿਲੇ ਦੋ ਸੈੱਟ ਹਰਾਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਪੰਜ ਸੈੱਟਾਂ 'ਚ ਹਰਾਇਆ।
ਇਹ ਖ਼ਬਰ ਪੜ੍ਹੋ- ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।