ਜਵੇਰੇਵ ਨੂੰ ਹਰਾ ਕੇ ਜੋਕੋਵਿਚ ATP ਫਾਈਨਲਸ ਦੇ ਆਖਰੀ-4 ''ਚ

Saturday, Nov 21, 2020 - 12:46 AM (IST)

ਜਵੇਰੇਵ ਨੂੰ ਹਰਾ ਕੇ ਜੋਕੋਵਿਚ ATP ਫਾਈਨਲਸ ਦੇ ਆਖਰੀ-4 ''ਚ

ਲੰਡਨ- ਨੋਵਾਕ ਜੋਕੋਵਿਚ ਨੇ ਸਿੱਧੇ ਸੈੱਟਾਂ 'ਚ ਸ਼ੁੱਕਰਵਾਲ ਨੂੰ ਅਲੈਗਜ਼ਾਂਦਰ ਜਵੇਰੇਵ ਨੂੰ ਹਰਾ ਕੇ ਫਾਈਨਲਸ ਟੈਨਿਸ ਟੂਰਨਾਮੈਂਟ ਦੇ ਆਖਰੀ-4 'ਚ ਜਗ੍ਹਾ ਬਣਾਈ। ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਓ2 ਅਰੇਨਾ 'ਚ ਜਵੇਰੇਵ 'ਤੇ 6-3, 7-6 ਦੀ ਜਿੱਤ ਦੇ ਨਾਲ ਜਰਮਨੀ ਦੇ ਖਿਡਾਰੀ ਨੂੰ ਬਾਹਰ ਦਾ ਰਸਤਾ ਦਿਖਾਇਆ। ਜੋਕੋਵਿਚ ਜਦੋ ਸ਼ਨੀਵਾਰ ਨੂੰ ਡੋਮੀਨਿਕ ਥੀਮ ਨਾਲ ਭਿੜੇਗਾ। ਦੁਨੀਆ ਦੇ ਨੰਬਰ ਇਕ ਖਿਡਾਰੀ ਦੀਆਂ ਨਜ਼ਰਾਂ ਹੁਣ ਰਿਕਾਰਡ ਦੀ ਬਰਾਬਰੀ ਕਰਨ ਵਾਲੇ 6ਵੇਂ ਖਿਤਾਬ ਜਿੱਤਣ 'ਤੇ ਟਿਕੀਆਂ ਹਨ। ਜੋਕੋਵਿਚ ਜੇਕਰ ਖਿਤਾਬ ਜਿੱਤਦੇ ਹਨ ਤਾਂ 2015 ਤੋਂ ਬਾਅਦ ਇਹ ਉਸਦਾ ਪਹਿਲਾ ਖਿਤਾਬ ਹੋਵੇਗਾ।

PunjabKesari


author

Gurdeep Singh

Content Editor

Related News