ਜੋਕੋਵਿਚ ਪੈਰਿਸ ਮਾਸਟਰਸ ਕੁਆਰਟਰ ਫਾਈਨਲ ''ਚ ਸਿਟਸਿਪਾਸ ਨਾਲ ਭਿੜੇਗਾ
Friday, Nov 01, 2019 - 01:13 AM (IST)

ਪੈਰਿਸ— ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਨੇ ਵੀਰਵਾਰ ਨੂੰ ਬ੍ਰਿਟੇਨ ਦੇ ਕਾਈਲ ਐਡਮੰਡ ਨੂੰ ਹਰਾ ਕੇ ਆਪਣੇ 8ਵੇਂ ਪੈਰਿਸ ਟੈਨਿਸ ਮਾਸਟਰਸ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਸਦਾ ਸਾਹਮਣਾ ਯੂਨਾਨ ਦੇ ਸਟਾਰ ਸਟੇਫਾਨੋਸ ਸਿਟਸਿਪਾਸ ਨਾਲ ਹੋਵੇਗਾ। 16 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਐਡਮੰਡ ਨੂੰ 7-6, 6-1 ਨਾਲ ਹਰਾਇਆ ਤੇ 7ਵੇਂ ਨੰਬਰ ਦੇ ਖਿਡਾਰੀ ਸਿਟਸਿਪਾਸ ਨਾਲ ਭਿੜੇਗਾ, ਜਿਸ ਦੇ ਵਿਰੁੱਧ ਉਸਦਾ ਰਿਕਾਡ 2-1 ਹੈ। ਨਾਲ ਹੀ ਰਾਫੇਲ ਨਡਾਲ ਦਾ ਸਾਹਮਣਾ ਤੀਜੇ ਦੌਰ 'ਚ ਸਟਾਰ ਵਾਵਰਿੰਕਾ ਨਾਲ ਹੋਵੇਗਾ।