ਮਨੂ ਅਤੇ ਵਾਲਾਰੀਵਾਨ ਤੋਂ ਬਾਅਦ ਦਿਵਿਆਂਸ਼ ਨੇ ਜਿੱਤਿਆ ਭਾਰਤ ਦਾ ਤੀਜਾ ਸੋਨ ਤਮਗਾ

11/22/2019 11:29:39 AM

ਸਪੋਰਟਸ ਡੈਸਕ— ਸਾਲ ਦੇ ਆਖਰੀ ਸ਼ੂਟਿੰਗ ਵਰਲਡ ਕੱਪ ਆਈ. ਐੱਸ. ਐੱਸ. ਐੱਫ ਵਰਲਡ ਕੱਪ ਫਾਈਨਲਸ (ISSF World Cup) 'ਚ ਵੀਰਵਾਰ ਨੂੰ ਭਾਰਤ ਨੇ 3 ਸੋਨ ਤਮਗੇ ਹਾਸਲ ਕੀਤੇ। ਮਨੂ ਭਾਕਰ ਅਤੇ ਇਲਾਵੇਨਿਲ ਵਾਲਾਰੀਵਾਨ ਤੋਂ ਬਾਅਦ ਨੌਜਵਾਨ ਸ਼ੂਟਰ ਦਿਵਿਆਂਸ਼ ਸਿੰਘ ਪੰਵਾਰ ਨੇ ਪਹਿਲੇ ਦਿਨ ਭਾਰਤ ਦੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਦਿਵਿਆਂਸ਼ ਨੇ 10 ਮੀਟਰ ਏਅਰ ਰਾਈਫਲ 'ਚ ਸੋਨ ਤਮਗਾ ਹਾਸਲ ਕੀਤਾ। ਭਾਰਤ ਤਿੰਨ ਸੋਨ ਜਿੱਤ ਕੇ ਪੁਆਈਂਟ ਟੇਬਲ 'ਚ ਟਾਪ 'ਤੇ ਹੈ ਜਦ ਕਿ ਚੀਨ ਦੂਜੇ ਸਥਾਨ 'ਤੇ ਹੈ।PunjabKesari
ਦਿਵਿਆਂਸ਼ ਨੇ 250.1 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਉਥੇ ਹੀ ਹੰਗਰੀ ਦੇ ਪੈਨੀ ਇਸਤਵਾਨ ਨੇ 250.0 ਅੰਕਾਂ ਦੇ ਨਾਲ ਚਾਂਦੀ ਅਤੇ ਜੇਨੀ ਪੈਟਰਿਕ ਨੇ 228.4 ਅੰਕਾਂ ਦੇ ਨਾਲ ਕਾਂਸੀ ਤਮਗਾ ਜਿੱਤਿਆ। 17 ਸਾਲ ਦੇ ਦਿਵਿਆਂਸ਼ ਨੇ ਇਸ ਸਾਲ ਬੀਜਿੰਗ 'ਚ ਹੋਏ ਵਰਲਡ ਕੱਪ 'ਚ ਚਾਂਦੀ ਤਮਗਾ ਜਿੱਤ ਕੇ ਓਲੰਪਿਕ ਕੋਟਾ ਵੀ ਹਾਸਲ ਕੀਤਾ ਸੀ। ਉਥੇ ਹੀ ਮਿਊਨਿਖ ਵਰਲਡ ਕੱਪ 'ਚ ਉਨ੍ਹਾਂ ਨੇ ਮਿਕਸਡ ਟੀਮ ਈਵੈਂਟ 'ਚ ਅੰਜੁਮ ਮੁਦਗਿਲ ਦੇ ਨਾਲ ਸੋਨ ਤਮਗਾ ਜਿੱਤਿਆ ਸੀ। ਕੁਆਲੀਫਾਇੰਗ ਰਾਊਂਡ 'ਚ ਦਿਵਿਆਂਸ਼ 627.1 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ ਸਨ ਅਤੇ ਫਾਈਨਲ 'ਚ ਦਾਖਲ ਕੀਤਾ ਸੀ। ਪੁਰਸ਼ ਵਰਗ ਦੇ 10 ਮੀਟਰ ਪਿਸਟਲ ਈਵੈਂਟ 'ਚ ਅਭੀਸ਼ੇਕ ਵਰਮਾ ਅਤੇ ਨੌਜਵਾਨ ਸ਼ੂਟਰ ਸੌਰਭ ਚੌਧਰੀ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ ਪਰ ਉਹ ਪੋਡਿਅਮ ਹਾਸਲ ਕਰਨ ਤੋਂ ਖੂੰਝ ਗਏ ਅਤੇ ਉਨ੍ਹਾਂ ਨੂੰ 5ਵੇਂ ਅਤੇ 6ਵੇਂ ਸਥਾਨ ਨਾਲ ਸਬਰ ਕਰਨਾ ਪਿਆ।

PunjabKesari
ਮਨੂ ਭਾਕਰ ਅਤੇ ਵਾਲਾਰੀਵਾਨ ਦਾ ਵੀ ਸੋਨ ਤਮਗੇ 'ਤੇ ਕਬਜ਼ਾ
ਇਸ ਤੋਂ ਪਹਿਲਾਂ 17 ਸਾਲ ਦੀ ਮਨੂ ਭਾਕਰ ਨੇ ਜੂਨੀਅਰ ਵਰਲਡ ਰਿਕਾਰਡ ਦੇ ਨਾਲ 244.7 ਦਾ ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਭਾਰਤ ਦੀ ਯਸ਼ਸਵਿਨੀ ਸਿੰਘ ਦੇਸਵਾਲ ਛੇਵੇਂ ਸਥਾਨ 'ਤੇ ਰਹੀ। ਉਥੇ ਹੀ ਇਲਾਵੇਨਿਲ ਨੇ ਔਰਤਾਂ ਦੀ ਦਸ ਮੀਟਰ ਏਅਰ ਰਾਈਫਲ 'ਚ ਪਹਿਲਾ ਸਥਾਨ ਹਾਸਲ ਕੀਤਾ। ਬੁੱਧਵਾਰ ਨੂੰ ਮਨੂ ਭਾਕਰ 25 ਮੀਟਰ ਪਿਸਟਲ 'ਚ ਫਾਈਨਲ 'ਚ ਪਹੁੰਚੀ ਸੀ ਪਰ ਤਮਗਾ ਹਾਸਲ ਨਹੀਂ ਕਰ ਸਕੀ ਸੀ। ਵੀਰਵਾਰ ਨੂੰ ਸੋਨ ਤਮਗੇ ਦੇ ਨਾਲ ਉਨ੍ਹਾਂ ਨੇ ਬੁੱਧਵਾਰ ਦੀ ਕਸਰ ਪੂਰੀ ਕੀਤੀ। ਇਲਾਵੇਨਿਲ ਨੇ 250.8 ਸਕੋਰ ਕਰਕੇ ਤਾਈਵਾਨ ਦੀ ਲਿਨ ਯਿੰਗ ਸ਼ਿਨ ਨੂੰ ਪਛਾੜਿਆ। ਰੋਮਾਨੀਆ ਦੀ ਲੌਰਾ ਜਾਰਜੇਟਾ ਕੋਮਾਨ ਤੀਜੇ ਸਥਾਨ 'ਤੇ ਰਹੀ। ਮੇਹੁਲੀ ਘਾਸ਼ ਛੇਵੇਂ ਸਥਾਨ 'ਤੇ ਰਹੀ। ਇਸ ਜਿੱਤ ਦੇ ਨਾਲ ਹੀ ਇਹ ਸਾਫ ਹੋ ਗਿਆ ਕਿ ਇਲਾਵੇਨਿਲ ਸਾਲ ਦਾ ਅੰਤ ਵਰਲਡ ਨੰਬਰ ਇਕ ਦੇ ਤੌਰ 'ਤੇ ਕਰੇਗੀ।


Related News