ਦਿਵਿਆ ਕਾਕਰਾਨ ਨੇ ਦਿੱਲੀ ਸਰਕਾਰ 'ਤੇ ਲਾਇਆ ਮਦਦ ਨਾ ਕਰਨ ਦਾ ਦੋਸ਼, 'ਆਪ' ਨੇ ਦਿੱਤਾ ਇਹ ਤਰਕ

Friday, Aug 12, 2022 - 05:26 PM (IST)

ਦਿਵਿਆ ਕਾਕਰਾਨ ਨੇ ਦਿੱਲੀ ਸਰਕਾਰ 'ਤੇ ਲਾਇਆ ਮਦਦ ਨਾ ਕਰਨ ਦਾ ਦੋਸ਼, 'ਆਪ' ਨੇ ਦਿੱਤਾ ਇਹ ਤਰਕ

ਗੋਕਲਪੁਰ: ਰਾਸ਼ਟਰਮੰਡਲ ਖੇਡਾਂ ਵਿੱਚ ਕੁਸ਼ਤੀ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਦਿਵਿਆ ਕਾਕਰਾਨ ਨੇ ਇੱਕ ਵਾਰ ਫਿਰ ਆਪਣਾ ਦਾਅਵਾ ਦੁਹਰਾਇਆ ਹੈ ਕਿ 20 ਸਾਲਾਂ ਤੋਂ ਦਿੱਲੀ ਵਿੱਚ ਰਹਿਣ ਦੇ ਬਾਵਜੂਦ ਉਸ ਨੂੰ ਅਜੇ ਤੱਕ ਦਿੱਲੀ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ ਹੈ। ਉਸ ਨੇ ਕਿਹਾ ਕਿ ਇਸ ਕਾਰਨ ਉਸ ਨੇ 2017 ਦੇ ਆਖ਼ੀਰ ਤੋਂ ਯੂਪੀ ਲਈ ਖੇਡਣਾ ਸ਼ੁਰੂ ਕੀਤਾ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ। ਦਿਵਿਆ ਨੇ ਕਿਹਾ ਕਿ ਉਸ ਨੇ ਦੇਸ਼ ਲਈ ਮੈਡਲ ਤਾਂ ਜਿੱਤਿਆ, ਪਰ ਦਿੱਲੀ ਸਰਕਾਰ ਦਾ ਦਿਲ ਨਹੀਂ ਜਿੱਤ ਸਕੀ। ਦੱਸ ਦਈਏ ਕਿ ਸੀ.ਐੱਮ. ਕੇਜਰੀਵਾਲ ਨੇ ਟਵੀਟ ਕਰਕੇ ਬਰਮਿੰਘਮ ਖੇਡਾਂ ਵਿੱਚ ਕੁਸ਼ਤੀ ਵਿੱਚ ਤਮਗਾ ਜਿੱਤਣ ਲਈ ਉਸ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਦੇ ਜਵਾਬੀ ਟਵੀਟ ਵਿੱਚ ਦਿਵਿਆ ਨੇ ਦਿੱਲੀ ਸਰਕਾਰ ਤੋਂ ਮਦਦ ਨਾ ਮਿਲਣ ਦਾ ਮੁੱਦਾ ਚੁੱਕਿਆ ਸੀ।

ਇਹ ਵੀ ਪੜ੍ਹੋਂ: 'ਮੇਰਾ ਪਿੱਛਾ ਛੱਡੋ ਭੈਣ' ਵਾਲੇ ਬਿਆਨ 'ਤੇ ਉਰਵਸ਼ੀ ਰੌਤੇਲਾ ਦਾ ਪਲਟਵਾਰ, ਰਿਸ਼ਭ ਪੰਤ ਨੂੰ ਕਿਹਾ- ਛੋਟੇ ...

ਦੂਜੇ ਪਾਸੇ ਦਿੱਲੀ ਸਰਕਾਰ ਨੇ ਦਿਵਿਆ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਦਿੱਲੀ ਸਰਕਾਰ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਹਰ ਸਾਲ ਹਜ਼ਾਰਾਂ ਖਿਡਾਰੀਆਂ ਨੂੰ ਸਹਾਇਤਾ ਦਿੰਦੀ ਹੈ। ਦਿਵਿਆ ਨੇ ਕਦੇ ਅਪਲਾਈ ਨਹੀਂ ਕੀਤਾ। ਸਹਾਇਤਾ ਲਈ ਅਰਜ਼ੀ ਦੇਣ ਵਾਲੇ ਖਿਡਾਰੀ ਹਰ ਸਾਲ ਸਹਾਇਤਾ ਪ੍ਰਾਪਤ ਕਰ ਰਹੇ ਹਨ। ਦਿਵਿਆ ਨੂੰ ਦਿੱਲੀ ਸਰਕਾਰ ਵੱਲੋਂ 2017 ਤੱਕ ਖੇਡ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਲਈ ਖੇਡਣ ਲੱਗੀ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੌਰਭ ਭਾਰਦਵਾਜ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਦਿਵਿਆ ਕਾਕਰਾਨ ਨੂੰ ਨਕਦ ਇਨਾਮ ਨਹੀਂ ਦੇ ਸਕਦੀ, ਕਿਉਂਕਿ ਉਹ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦੀ ਹੈ। ਰੈਸਲਿੰਗ ਫੈਡਰੇਸ਼ਨ ਨੇ ਇਹ ਵੀ ਕਿਹਾ ਹੈ ਕਿ ਦਿਵਿਆ 2017 ਤੋਂ ਉੱਤਰ ਪ੍ਰਦੇਸ਼ ਲਈ ਖੇਡ ਰਹੀ ਹੈ।

ਇਹ ਵੀ ਪੜ੍ਹੋਂ: ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਬਰਮਿੰਘਮ 'ਚ ਲਾਪਤਾ ਹੋਏ 2 ਪਾਕਿਸਤਾਨੀ ਮੁੱਕੇਬਾਜ਼

PunjabKesari

ਇਸ ਸਬੰਧ 'ਚ ਵੀਰਵਾਰ ਨੂੰ ਦਿਵਿਆ ਨੇ ਦੱਸਿਆ ਕਿ ਉਹ 2001 'ਚ ਦਿੱਲੀ ਆਈ ਸੀ ਅਤੇ 2006 'ਚ ਕੁਸ਼ਤੀ ਸ਼ੁਰੂ ਕੀਤੀ ਸੀ। ਉਸ ਦਾ ਪਰਿਵਾਰ ਪੂਰਬੀ ਦਿੱਲੀ ਦੇ ਗੋਕੁਲਪੁਰੀ ਇਲਾਕੇ ਵਿੱਚ ਪਿਛਲੇ 20 ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਅਸੀਂ ਦੋ-ਤਿੰਨ ਘੰਟੇ ਬੱਸਾਂ ਵਿੱਚ ਖੜ੍ਹੇ ਹੋ ਕੇ ਸਫ਼ਰ ਕੀਤਾ ਹੈ। ਇਸ ਤੋਂ ਬਾਅਦ 2017 ਤੱਕ ਉਹ ਦਿੱਲੀ ਨੂੰ 58 ਮੈਡਲ ਦਿਵਾ ਚੁੱਕੀ ਹੈ। ਇਸ ਵਿੱਚ ਕਈ ਸੋਨ ਅਤੇ ਕਾਂਸੀ ਦੇ ਤਮਗੇ ਸ਼ਾਮਲ ਹਨ। ਦਿੱਲੀ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਕੋਈ ਨਹੀਂ ਆਇਆ। ਨਾਲ ਹੀ, ਦਿੱਲੀ ਸਰਕਾਰ ਤੋਂ ਕਿਸੇ ਨੇ ਨਹੀਂ ਪੁੱਛਿਆ ਕਿ ਮੈਨੂੰ ਏਸ਼ੀਅਨ ਖੇਡਾਂ ਵਿੱਚ ਪੁਰਸਕਾਰ ਮਿਲਿਆ ਹੈ। ਹਾਲਾਂਕਿ ਉਸ ਨੇ ਦੱਸਿਆ ਕਿ ਉਸ ਨੂੰ ਇਲਾਕੇ ਦੇ ਭਾਜਪਾ ਸਾਂਸਦ ਮਨੋਜ ਤਿਵਾੜੀ ਤੋਂ 3 ਲੱਖ ਰੁਪਏ ਦੀ ਮਦਦ ਮਿਲੀ ਸੀ। ਉਸ ਨੇ ਦੱਸਿਆ ਕਿ ਦੀਪੇਂਦਰ ਹੁੱਡਾ ਨੇ ਟਵੀਟ ਕੀਤਾ ਸੀ ਕਿ ਸੁਸ਼ੀਲ ਕੁਮਾਰ, ਸਾਇਨਾ ਨੇਹਵਾਲ ਨੂੰ ਹਰਿਆਣਾ ਸਰਕਾਰ ਨੇ ਪੈਸੇ ਦਿੱਤੇ ਹਨ, ਜਦਕਿ ਸਾਰੇ ਦਿੱਲੀ 'ਚ ਰਹਿੰਦੇ ਹਨ। ਸਾਲ 2017 ਵਿੱਚ, ਦਿਵਿਆ ਨੇ ਖੁਦ ਦਿੱਲੀ ਦੇ ਸੀ.ਐੱਮ. ਨਾਲ ਮੁਲਾਕਾਤ ਕੀਤੀ ਸੀ। ਸੀ.ਐੱਮ. ਦੇ ਕਹਿਣ 'ਤੇ ਉਨ੍ਹਾਂ ਲਿਖਤੀ ਰੂਪ 'ਚ ਵੀ ਦਿੱਤਾ ਸੀ ਪਰ ਮਦਦ ਨਹੀਂ ਮਿਲੀ। ਇਸ ਤੋਂ ਬਾਅਦ, 2017 ਦੇ ਆਖ਼ੀਰ ਤੋਂ ਉਸਨੇ ਯੂਪੀ ਲਈ ਖੇਡਣਾ ਸ਼ੁਰੂ ਕੀਤਾ। ਦਿਵਿਆ ਨੇ ਦੱਸਿਆ ਕਿ ਉਸ ਨੂੰ ਯੂਪੀ ਤੋਂ 20 ਹਜ਼ਾਰ ਰੁਪਏ ਦੀ ਉਮਰ ਭਰ ਦੀ ਪੈਨਸ਼ਨ ਮਿਲੀ ਹੈ। ਉਸ ਨੇ ਸਪੱਸ਼ਟ ਕੀਤਾ ਕਿ ਉਸ ਦੀ ਦਿੱਲੀ ਸਰਕਾਰ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪਰ ਜੇਕਰ ਉਹ ਦੂਜੇ ਖਿਡਾਰੀਆਂ ਦੀ ਮਦਦ ਕਰਦੀ ਹੈ ਤਾਂ ਉਸ ਨੇ ਮੇਰੀ ਮਦਦ ਕਿਉਂ ਨਹੀਂ ਕੀਤੀ।

ਇਹ ਵੀ ਪੜ੍ਹੋਂ: 'ਬਾਡੀ ਬਿਲਡਰ' ਕਟਾਰੀਆ ਦੀ ਜਹਾਜ਼ 'ਚ ਸਿਗਰਟ ਪੀਂਦੇ ਹੋਏ ਦੀ ਵੀਡੀਓ ਵਾਇਰਲ, ਹੋ ਸਕਦੀ ਹੈ ਵੱਡੀ ਕਾਰਵਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੂਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News