ਦਿਵਿਆ ਦੇਸ਼ਮੁਖ ਨੂੰ ਗੋਆ ’ਚ ਹੋਣ ਵਾਲੇ ਫਿਡੇ ਵਿਸ਼ਵ ਕੱਪ ਲਈ ਵਾਈਲਡ ਕਾਰਡ ਮਿਲਿਆ
Tuesday, Sep 23, 2025 - 11:29 AM (IST)

ਨਵੀਂ ਦਿੱਲੀ– ਨੌਜਵਾਨ ਗ੍ਰੈਂਡ ਮਾਸਟਰ ਦਿਵਿਆ ਦੇਸ਼ਮੁਖ ਨੂੰ 31 ਅਕਤੂਬਰ ਤੋਂ 27 ਨਵੰਬਰ ਤੱਕ ਗੋਆ ਵਿਚ ਹੋਣ ਵਾਲੇ ਫਿਡੇ ਵਿਸ਼ਵ ਕੱਪ 2025 ਲਈ ਵਾਈਲਡ ਕਾਰਡ ਦਿੱਤਾ ਗਿਆ ਹੈ। ਦਿਵਿਆ ਨੂੰ ਇਹ ਵਾਈਲਡ ਕਾਰਡ ਇਕ ਮੁਕਾਬਲੇਬਾਜ਼ ਦੇ ਆਖਰੀ ਸਮੇਂ ਵਿਚ ਨਾਂ ਵਾਪਸ ਲੈਣ ਤੋਂ ਬਾਅਦ ਮਿਲਿਆ ਹੈ।
ਨਾਗਪੁਰ ਦੀ 19 ਸਾਲਾ ਇਸ ਖਿਡਾਰਨ ਨੇ ਹਾਲ ਹੀ ਵਿਚ ਫਿਡੇ ਗ੍ਰੈਂਡ ਸਵਿਸ ਵਿਚ ਹਿੱਸਾ ਲਿਆ ਸੀ। ਉਹ ਇਸ ਸਿੰਗਲਜ਼-ਐਲਿਮੀਨੇਸ਼ਨ ਪ੍ਰਤੀਯੋਗਿਤਾ ਵਿਚ 20 ਹੋਰਨਾਂ ਭਾਰਤੀਆਂ ਦੇ ਨਾਲ ਸ਼ਾਮਲ ਹੋਵੇਗੀ, ਜਿਸ ਦੀ ਅਗਵਾਈ ਮੌਜੂਦਾ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਕਰੇਗਾ।
ਹਰ ਦੋ ਸਾਲ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਦੁਨੀਆ ਦੇ 2026 ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰਨਗੇ। ਕੈਂਡੀਡੇਟਸ ਟੂਰਨਾਮੈਂਟ ਦੇ ਜੇਤੂ ਨੂੰ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਦੇਣ ਦਾ ਮੌਕਾ ਮਿਲਦਾ ਹੈ।