ਰਾਹੁਲ ਦੀ ਖਰਾਬ ਫਾਰਮ ਤੋਂ ਨਿਰਾਸ਼ ਹਾਂ : ਜਾਫਰ
Thursday, Sep 05, 2019 - 11:02 PM (IST)

ਮੁੰਬਈ- ਲੋਕੇਸ਼ ਰਾਹਲ ਦੇ ਲਗਾਤਾਰ ਜੂਝਣ ਨਾਲ ਭਾਰਤ ਦਾ ਸਾਬਕਾ ਸਲਾਮੀ ਬੱਲੇਬਾਜ਼ ਵਸੀਮ ਜਾਫਰ ਕਾਫੀ ਨਿਰਾਸ਼ ਹੈ ਤੇ ਉਸ ਨੂੰ ਲੱਗਦਾ ਹੈ ਕਿ ਇੰਨੀ ਕਾਬਲੀਅਤ ਦੇ ਬਾਵਜੂਦ ਕਰਨਾਟਕ ਦਾ ਇਹ ਖਿਡਾਰੀ 'ਇਕ ਅਣਸੁਲਝੀ ਪਹੇਲੀ' ਵਿਚ ਉਲਝ ਗਿਆ ਹੈ। ਟੀਮ ਮੈਨੇਜਮੈਂਟ ਵਲੋਂ ਲਗਾਤਾਰ ਮੌਕੇ ਦਿੱਤੇ ਜਾਣ ਦੇ ਬਾਵਜੂਦ ਰਾਹੁਲ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਅਸਫਲ ਰਿਹਾ ਹੈ, ਜਿਸ ਨਾਲ ਟੀਮ ਵਿਚ ਉਸਦੇ ਸਥਾਨ 'ਤੇ ਸਵਾਲ ਉਠਣ ਲੱਗੇ ਹਨ। ਰਾਹੁਲ ਨੇ ਪਾਰੀ ਦਾ ਆਗਾਜ਼ ਕਰਦਿਆਂ 36 ਮੈਚਾਂ ਵਿਚੋਂ 33 ਵਿਚ ਖੇਡਦੇ ਹੋਏ 36.82 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।