ਦਿਨੇਸ਼ ਕਾਰਤਿਕ ਨੇ ਇਸ ਮਾਮਲੇ ''ਚ ਧੋਨੀ ਨੂੰ ਛੱਡਿਆ ਪਿੱਛੇ
Monday, Mar 19, 2018 - 12:35 AM (IST)
ਨਵੀਂ ਦਿੱਲੀ— ਨਿਦਾਹਸ ਟਰਾਫੀ ਦੇ ਫਾਈਨਲ ਮੁਕਾਬਲੇ 'ਚ ਭਾਰਤੀ ਟੀਮ ਦੇ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਬੰਗਲਾਗੇਸ਼ ਖਿਲਾਫ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਕਾਰਤਿਕ ਨੇ ਆਪਣੀ ਪਾਰੀ ਦੀ ਸ਼ੁਰੂਆਤ ਛੱਕਾ ਲਗਾ ਕੇ ਕੀਤੀ ਅਤੇ ਛੱਕਾ ਲਗਾ ਕੇ ਹੀ ਖਤਮ ਕੀਤੀ। ਇਸ ਦੌਰਾਨ ਉਸ ਨੇ 2 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 8 ਗੇਂਦਾਂ 'ਚ 29 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜ਼ਿਕਰਯੋਗ ਹੈ ਕਿ ਕਿਸੇ ਵੀ ਟੀ-20 ਫਾਈਨਲ ਮੈਚ ਦੀ ਆਖਰੀ ਗੇਂਦ 'ਤੇ ਛੱਕਾ ਲਗਾਉਣ ਦਾ ਕਾਮਨਾਮਾ ਪਹਿਲੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਵੀ ਨਹੀਂ ਕਰ ਸਕਿਆ।
ਕਿਸੇ ਟੀ-20 ਫਾਈਨਲ ਮੈਚ 'ਚ ਆਖਰੀ ਗੇਂਦ 'ਤੇ ਛੱਕਾ ਲਗਾਉਣ ਵਾਲੇ ਖਿਡਾਰੀ
1. ਚਮਾਰਾ ਕਪੁਗੇਦਰਾ (ਸ਼੍ਰੀਲੰਕਾ) 2010 'ਚ ਭਾਰਤ ਦੇ ਖਿਲਾਫ
2. ਇਯੋਨ ਮੋਰਗਨ (ਇੰਗਲੈਂਡ) 2010 'ਚ ਭਾਰਤ ਦੇ ਖਿਲਾਫ
3. ਜੁਲਫਿਕਾਰ ਬਾਬਰ (ਪਾਕਿਸਤਾਨ) 2013 'ਚ ਵੈਸਟਇੰਡੀਜ਼ ਖਿਲਾਫ
4. ਵੁਸੀ ਕਾਰਤਿਕ (ਜਿੰਬਾਬਵੇ) 2014 'ਚ ਨੀਦਰਲੈਂਡ ਖਿਲਾਫ
5. ਦਿਨੇਸ਼ ਕਾਰਤਿਕ (ਭਾਰਤ) 2018 'ਚ ਬੰਗਲਾਦੇਸ਼ ਖਿਲਾਫ
ਨਿਦਾਹਸ ਟਰਾਫੀ ਦੇ ਫਾਈਨਲ ਮੈਚ 'ਚ ਕਾਰਤਿਕ ਨੇ 19ਵੇਂ ਓਵਰ ਦੀ ਪਹਿਲੀ ਗੇਂਦ 'ਤੇ ਹੀ ਛੱਕਾ ਲਗਾ ਦਿੱਤਾ। ਦੂਜੀ ਗੇਂਦ 'ਤੇ ਉਸ ਨੇ ਚੌਕਾ ਲਗਾਇਆ। ਇਸ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਕਾਰਤਿਕ ਨੇ ਤੀਜੀ ਗੇਂਦ 'ਤੇ ਫਿਰ ਤੋਂ ਛੱਕਾ ਲਗਾ ਕੇ ਭਾਰਤ ਦੀ ਸਥਿਤੀ ਮਜਬੂਤ ਕਰ ਦਿੱਤੀ। ਚੌਥੀ ਗੇਂਦ ਖਾਲੀ ਨਿਕਲੀ ਅਤੇ ਪੰਜਵੀਂ ਗੇਂਦ 'ਤੇ ਸਿਰਫ 2 ਦੌੜਾਂ ਹੀ ਬਣੀਆਂ। 19ਵੇਂ ਓਵਰ ਦੀ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਕਾਰਤਿਕ ਟੀਮ ਨੂੰ ਜਿੱਤ ਦੇ ਨੇੜੇ ਲੈ ਗਿਆ। 20ਵੇਂ ਓਵਰ 'ਚ 12 ਦੌੜਾਂ ਦੀ ਜਰੂਰਤ ਸੀ। ਇਸ ਓਵਰ 'ਚ ਪੰਜਵੀਂ ਗੇਂਦ 'ਤੇ ਵਿਜੈ ਸ਼ੰਕਰ ਕੈਚ ਦੇ ਬੈਠਾ। ਆਖਰੀ ਗੇਂਦ 'ਤੇ ਕਾਰਤਿਕ ਨੂੰ ਸਟ੍ਰਾਇਕ ਮਿਲੀ ਜਿਸ ਦਾ ਪੂਰਾ ਫਾਇਦਾ ਚੁੱਕਦੇ ਹੋਏ ਉਸ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।
