ਹਾਰ ਨਾਲ ਬੌਖਲਾਏ ਦਿਨੇਸ਼ ਕਾਰਤਿਕ, ਕਰੁਣ ਨਾਇਰ ਨਾਲ ਬੁਰੀ ਤਰ੍ਹਾਂ ਭਿੜੇ, ਜਾਣੋ ਕਾਰਨ

12/14/2019 10:27:57 AM

ਨਵੀਂ ਦਿੱਲੀ— ਰਣਜੀ ਟਰਾਫੀ 2019 'ਚ ਕਰਨਾਟਕ ਅਤੇ ਤਾਮਿਲਨਾਡੂ ਵਿਚਾਲੇ ਮੈਚ ਦੇ ਬਾਅਦ ਦਿਨੇਸ਼ ਕਾਰਤਿਕ, ਕਰੁਣ ਨਾਇਰ ਨਾਲ ਭਿੜ ਗਏ। ਅੰਪਾਇਰਸ ਅਤੇ ਮੈਚ ਰੈਫਰੀ ਨੂੰ ਇਸ ਵਿਚਾਲੇ ਕਾਰਤਿਕ ਨੂੰ ਸ਼ਾਂਤ ਕਰਾਉਣਾ ਪਿਆ। ਤਾਮਿਲਨਾਡੂ ਦੇ ਕਪਤਾਨ ਵਿਜੇ ਸ਼ੰਕਰ ਦਾ ਕਹਿਣਾ ਹੈ ਕਿ ਕਾਰਤਿਕ ਕਰਨਾਟਕ ਦੇ ਖਿਡਾਰੀਆਂ ਦੀ ਬਹੁਤ ਜ਼ਿਆਦਾ ਅਪੀਲ ਕਰਨ ਦੇ ਚਲਦੇ ਗੁੱਸੇ 'ਚ ਆ ਗਏ ਅਤੇ ਆਪਣਾ ਆਪਾ ਗੁਆ ਬੈਠੇ ਸਨ। ਇਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਤਾਮਿਲਨਾਡੂ ਨੂੰ ਇਸ ਸੀਜ਼ਨ 'ਚ ਕਰਨਾਟਕ ਤੋਂ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ 'ਚੋਂ 2 ਮੈਚ ਖਿਤਾਬੀ ਮੁਕਾਬਲੇ ਸਨ।
PunjabKesari
ਦੋ ਵਾਰ ਨਾਇਰ ਨਾਲ ਭਿੜੇ ਕਾਰਤਿਕ
ਜਾਣਕਾਰੀ ਮੁਤਾਬਕ ਮੈਚ ਦੀ ਪ੍ਰੈਜ਼ਨਟੇਸ਼ਨ ਸੈਰੇਮਨੀ ਦੇ ਬਾਅਦ ਕਰਨਾਟਕ ਦੇ ਕਰੁਣ ਨਾਇਰ, ਦਿਨੇਸ਼ ਕਾਰਤਿਕ 'ਤੇ ਭੜਕ ਗਏ। ਪਹਿਲਾਂ ਉਨ੍ਹਾਂ ਨੇ ਡਰੈਸਿੰਗ ਰੂਮ ਦੇ ਬਾਹਰ ਨਾਇਰ ਨੂੰ ਰੋਕ ਲਿਆ ਜਿੱਥੇ ਮੈਦਾਨੀ ਅੰਪਾਇਰ ਅਤੇ ਮੈਚ ਰੈਫਰੀ ਨੇ ਦਖਲ ਦਿੱਤਾ ਅਤੇ ਕਾਰਤਿਕ ਨੂੰ ਸ਼ਾਂਤ ਕੀਤਾ। ਪਰ ਪਲੇਅਰ ਆਫ ਦਿ ਮੈਚ ਦਾ ਐਲਾਨ ਕਰਨ ਦੇ ਬਾਅਦ ਇਕ ਵਾਰ ਫਿਰ ਕਾਰਤਿਕ ਨਾਇਰ ਨਾਲ ਉਲਝਣ ਲੱਗੇ। ਕਰਨਾਟਕ ਦੇ ਕੋਚ ਐੱਸ. ਅਰਵਿੰਦ ਅਤੇ ਯੇਰੇ ਗੌੜ ਨੇ ਕਾਰਤਿਕ ਨੂੰ ਸ਼ਾਂਤ ਕੀਤਾ।
PunjabKesari
ਤਾਮਿਲਨਾਡੂ ਦੇ ਖਿਡਾਰੀਆਂ ਨੇ ਕੀਤੀ ਕਾਫੀ ਸਲੇਜਿੰਗ
ਕਰਨਾਟਕ ਦੀ ਪਹਿਲੀ ਪਾਰੀ ਦੇ ਦੌਰਾਨ ਤਾਮਿਲਨਾਡੂ ਦੇ ਬੱਲੇਬਾਜ਼ ਮੁਰਲੀ ਵਿਜੇ ਨੇ ਵੀ ਕਾਫੀ ਅਪੀਲ ਕੀਤੀ ਸੀ। ਉਸ ਵਜ੍ਹਾ ਨਾਲ ਉਸ 'ਤੇ ਜੁਰਮਾਨਾ ਲਗਾਇਆ ਗਿਆ ਸੀ। ਮੈਚ ਦੇ ਦੌਰਾਨ ਤਾਮਿਲਨਾਡੂ ਦੇ ਖਿਡਾਰੀਆਂ ਨੇ ਕਰਨਾਟਕ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਵੀ ਕੀਤਾ ਸੀ। ਇਸ ਦੇ ਤਹਿਤ ਥੋੜ੍ਹੀ-ਬਹੁਤ ਸਲੇਜਿੰਗ ਵੀ ਕੀਤੀ ਗਈ ਅਤੇ ਆਊਟ ਹੋਣ 'ਤੇ ਕੁਮੈਂਟ ਵੀ ਕੀਤੇ ਗਏ।


Tarsem Singh

Content Editor

Related News