ਡਾਗਰ ਨੇ ਸਾਬਕਾ ਓਲੰਪਿਕ ਤਮਗਾ ਜੇਤੂ ਨੂੰ ਹਰਾਇਆ

Saturday, Mar 09, 2019 - 01:33 PM (IST)

ਡਾਗਰ ਨੇ ਸਾਬਕਾ ਓਲੰਪਿਕ ਤਮਗਾ ਜੇਤੂ ਨੂੰ ਹਰਾਇਆ

ਨਵੀਂ ਦਿੱਲੀ— ਭਾਰਤ ਦੇ ਮੁੱਕੇਬਾਜ਼ ਦਿਨੇਸ਼ ਡਾਗਰ ਨੇ 38ਵੇਂ ਜੀ.ਬੀ. ਬਾਕਸਿੰਗ ਟੂਰਨਾਮੈਂਟ ਦੇ ਆਪਣੇ 69 ਕਿਲੋਗ੍ਰਾਮ ਮੁਕਾਬਲੇ 'ਚ 2012 ਲੰਡਨ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਲਿਥੁਆਨੀਆ ਦੇ ਏਵਾਲਡਸ ਪੇਟਰਾਸਕਮ ਨੂੰ 3-2 ਨਾਲ ਹਾਰ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ। ਇੰਡੀਅਨ ਓਪਨ 'ਚ ਚਾਂਦੀ ਤਮਗਾ ਜੇਤੂ ਰਹਿ ਚੁੱਕੇ ਡਾਗਰ ਨੇ ਯੂਥ ਓਲੰਪਿਕ ਦੇ ਸੋਨ ਤਮਗਾ ਜੇਤੂ ਪੇਟਰਾਸਕਮ ਨੂੰ ਹਰਾ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਪਰ 64 ਕਿਲੋਗ੍ਰਾਮ ਦੇ ਮੁਕਾਬਲੇ 'ਚ ਭਾਰਤ ਦੇ ਅੰਕਿਤ ਖਤਾਨਾ ਇੰਗਲੈਂਡ ਦੇ ਲੁਕ ਮੈਕਰੋਮੈਕ ਤੋਂ 0-5 ਨਾਲ ਹਾਰ ਗਏ। 49 ਕਿਲੋਗ੍ਰਾਮ ਵਰਗ 'ਚ ਸਿਰਫ ਚਾਰ ਮੁੱਕੇਬਾਜ਼ ਹੋਣ ਦੇ ਕਾਰਨ ਭਾਰਤ ਦੇ ਗੋਵਿੰਦ ਕੁਮਾਰ ਸਾਹਨੀ ਸਿੱਧੇ ਸੈਮੀਫਾਈਨਲ 'ਚ ਆਪਣੀ ਸ਼ੁਰੂਆਤ ਕਰਨਗੇ ਅਤੇ ਉਨ੍ਹਾਂ ਦਾ ਤਮਗਾ ਕੋਈ ਪੰਚ ਲਗਾਏ ਬਿਨਾ ਹੀ ਪਹਿਲਾਂ ਹੀ ਪੱਕਾ ਹੋ ਗਿਆ ਹੈ।


author

Tarsem Singh

Content Editor

Related News