ਦੀਕਸ਼ਾ ਨੇ ਚੈੱਕ ਲੇਡੀਜ਼ ਗੋਲਫ ''ਚ ਕੀਤੀ ਪਾਰ 72 ਨਾਲ ਸ਼ੁਰੂਆਤ
Saturday, Aug 24, 2019 - 02:49 AM (IST)

ਪ੍ਰਾਗ— ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਆਖਰੀ ਹੋਲ 'ਚ ਬੋਗੀ ਕਰਨ ਦੇ ਬਾਵਜੂਦ ਚੈੱਕ ਲੇਡੀਜ਼ ਓਪਨ ਦੇ ਪਹਿਲੇ ਦੌਰ 'ਚ ਪਾਰ 72 ਦਾ ਸਕੋਰ ਬਣਾਇਆ। ਦੀਕਸ਼ਾ ਨੇ ਪਹਿਲੇ ਦੌਰ 'ਚ ਚਾਰ ਬਰਡੀ ਬਣਾਈ ਤੇ ਚਾਰ ਬੋਗੀ ਕੀਤੀ। ਚੈੱਕ ਗਣਰਾਜ ਦੀ ਅਮੇਚਯੋਰ ਪੈਟ੍ਰਿਸੀ ਮਕੋਵਾ ਫਰਾਂਸ ਦੀ ਅਗਾਥੇ ਸੁਜੈਨ ਤੇ ਸਵੀਡਨ ਦੀ ਜੋਹਾਨਾ ਗੁਸਤਾਵਾਸਨ ਦੇ ਨਾਲ-ਨਾਲ ਸਾਂਝੇ ਤੌਰ 'ਤੇ ਬੜ੍ਹਤ 'ਤੇ ਹੈ। ਇਨ੍ਹਾਂ ਤਿੰਨਾਂ ਨੇ ਛੇ ਅੰਡਰ 66 ਦਾ ਸਕੋਰ ਬਣਾਇਆ।