ਦੀਕਸ਼ਾ ਜਰਮਨ ਮਾਸਟਰਜ਼ ’ਚ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ
Monday, Jun 30, 2025 - 11:05 AM (IST)

ਹੈਮਬਰਗ (ਜਰਮਨੀ)– ਭਾਰਤੀ ਗੋਲਫਰ ਦੀਕਸ਼ਾ ਡਾਗਰ ਅਮੁੰਡੀ ਜਰਮਨ ਮਾਸਟਰਜ਼ ਦੇ ਤੀਜੇ ਦੌਰ ਵਿਚ ਇਕ ਓਵਰ 74 ਦਾ ਕਾਰਡ ਖੇਡਣ ਦੇ ਬਾਵਜੂਦ ਅੰਕ ਸੂਚੀ ਵਿਚ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ ਬਣੀ ਹੋਈ ਹੈ। ਸ਼ੁਰੂਆਤੀ ਦੋ ਦੌਰ ਵਿਚ 69 ਤੇ 73 ਦਾ ਕਾਰਡ ਖੇਡਣ ਵਾਲੀ ਦੀਕਸ਼ਾ ਤੀਜੇ ਦੌਰ ਵਿਚ ਤਿੰਨ ਬਰਡੀਆਂ ਦੇ ਮੁਕਾਬਲੇ ਚਾਰ ਬੋਗੀਆਂ ਕਰ ਬੈਠੀ। ਕੱਟ ਵਿਚ ਪ੍ਰਵੇਸ਼ ਕਰਨ ਵਾਲੀਆਂ ਹੋਰ ਭਾਰਤੀਆਂ ਵਿਚ ਵਾਣੀ ਕਪੂਰ (76) ਸਾਂਝੇ ਤੌਰ ’ਤੇ 21ਵੇਂ ਤੇ ਅਵਨੀ ਪ੍ਰਸ਼ਾਂਤ (74) ਸਾਂਝੇ ਤੌਰ ’ਤੇ 36ਵੇਂ ਸਥਾਨ ’ਤੇ ਹੈ।