ਲੰਡਨ ਟੂਰਨਾਮੈਂਟ ''ਚ ਸੰਯੁਕਤ 14ਵੇਂ ਸਥਾਨ ''ਤੇ ਰਹੀ ਦੀਕਸ਼ਾ ਡਾਗਰ
Saturday, Jul 06, 2024 - 02:22 PM (IST)
ਲੰਡਨ- ਭਾਰਤ ਦੀ ਦੀਕਸ਼ਾ ਡਾਗਰ ਨੇ ਤੀਜੇ ਅਤੇ ਆਖਰੀ ਰਾਊਂਡ ਦੇ 16ਵੇਂ ਹੋਲ 'ਤੇ ਤੀਹਰੀ ਬੋਗੀ ਕੀਤੀ, ਜਿਸ ਕਾਰਨ ਉਹ ਅਰਾਮਕੋ ਟੀਮ ਸੀਰੀਜ਼ ਲੰਡਨ ਗੋਲਫ ਟੂਰਨਾਮੈਂਟ ਵਿਚ ਸਿਖਰਲੇ 10 ਵਿਚ ਥਾਂ ਨਹੀਂ ਬਣਾ ਸਕੀ। ਪੈਰਿਸ ਓਲੰਪਿਕ ਵਿੱਚ ਖੇਡਣ ਦੀ ਤਿਆਰੀ ਕਰ ਰਹੀ ਦੀਕਸ਼ਾ ਨੇ ਫਾਈਨਲ ਰਾਊਂਡ ਵਿੱਚ ਦੋ ਓਵਰ 75 ਦਾ ਕਾਰਡ ਖੇਡਿਆ ਜਿਸ ਕਾਰਨ ਉਹ 14ਵੇਂ ਸਥਾਨ ’ਤੇ ਰਹੀ। ਇਕ ਸਮੇਂ ਇਹ ਭਾਰਤੀ ਖਿਡਾਰਨ ਸਿਖਰਲੇ ਪੰਜਾਂ ਵਿਚ ਜਗ੍ਹਾ ਬਣਾਉਣ ਦੀ ਸਥਿਤੀ ਵਿਚ ਨਜ਼ਰ ਆ ਰਹੀ ਸੀ ਪਰ ਅੰਤ ਵਿਚ ਇਹ ਗਲਤੀ ਉਸ ਨੂੰ ਮਹਿੰਗੀ ਪਈ।
ਕਟ 'ਚ ਜਗ੍ਹਾ ਬਣਾਉਣ ਵਾਲੀ ਦੂਜੀ ਭਾਰਤੀ ਖਿਡਾਰਨ ਤਵੇਸਾ ਮਲਿਕ (75) ਸੰਯੁਕਤ 48ਵੇਂ ਸਥਾਨ 'ਤੇ ਰਹੀ ਜਦਕਿ ਪ੍ਰਣਵੀ ਉਰਸ ਪਹਿਲੇ ਦੌਰ ਤੋਂ ਬਾਅਦ ਹਟ ਗਈ ਸੀ। ਲਿਓਨਾ ਮੈਗੁਏਰ ਲੇਡੀਜ਼ ਯੂਰਪੀਅਨ ਟੂਰ (ਐੱਲਈਟੀ) 'ਤੇ ਜਿੱਤਣ ਵਾਲੀ ਪਹਿਲੀ ਆਇਰਿਸ਼ ਔਰਤ ਬਣ ਗਈ। ਉਨ੍ਹਾਂ ਨੇ ਪਹਿਲੇ ਤੋਂ ਆਖ਼ਰੀ ਦੌਰ ਤੱਕ ਆਪਣੀ ਬੜ੍ਹਤ ਬਣਾਈ ਰੱਖੀ।