ਦੀਕਸ਼ਾ ਕੈਨਬਰਾ ਕਲਾਸਿਕ ''ਚ ਕੱਟ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਖਿਡਾਰਨ

Saturday, Mar 02, 2019 - 04:02 PM (IST)

ਦੀਕਸ਼ਾ ਕੈਨਬਰਾ ਕਲਾਸਿਕ ''ਚ ਕੱਟ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਖਿਡਾਰਨ

ਕੈਨਬਰਾ : ਭਾਰਤ ਦੀ ਨੌਜਵਾਨ ਗੋਲਫਰ ਦੀਕਸ਼ਾ ਡਾਗਰ ਨੇ ਸ਼ਨੀਵਾਰ ਨੂੰ ਕੈਨਬਰਾ ਕਲਾਸਿਕ ਦੇ ਦੂਜੇ ਦੌਰ ਵਿਚ 1 ਅੰਡਰ 70 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ 'ਤੇ 23ਵੇਂ ਸਥਾਨ 'ਤੇ ਹੈ। ਉਹ ਟੂਰਨਾਮੈਂਟ ਵਿਚ ਕੱਟ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਖਿਡਾਰਨ ਹੈ। ਉਸ ਨੇ ਪਹਿਲੇ ਦੌਰ ਵਿਚ ਵੀ 70 ਦਾ ਕਾਰਡ ਖੇਡਿਆ ਸੀ। ਹਰਿਆਣਾ ਦੀ 18 ਸਾਲਾ ਇਹ ਗੋਲਫਰ ਚੋਟੀ 'ਤੇ ਸਾਂਝੇ ਤੌਰ 'ਤੇ ਕਾਬਿਜ਼ ਸਲੋਵੇਨੀਆ ਦੀ ਕਾਰਟਜਾ ਪੋਗਕਾਰ (64) ਅਤੇ ਨੀਦਰਲੈਂਡ ਦੀ ਐਨਾ ਵੈਨ ਡੈਮ (63) ਤੋਂ 9 ਸ਼ਾਟ ਪਿੱਛੇ ਹੈ। ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਭਆਰੀਤ ਖਿਡਾਰਨ ਵਾਣੀ ਕਪੂਰ (72-75), ਤਵੇਸਾ ਮਲਿਕ (76-74), ਅਮਨਦੀਪ ਦਰਾਲ (73-78) ਅਤੇ ਆਸਥਾ ਮਦਾਨ (77-76) ਕੱਟ ਹਾਸਲ ਨਹੀਂ ਕਰ ਸਕੀ।


Related News