ਦੀਕਸ਼ਾ ਤੇ ਪ੍ਰਣਵੀ ਨੇ ਅਰਾਮਕੋ ਚਾਈਨਾ ਚੈਂਪੀਅਨਸ਼ਿਪ ’ਚ ਕੱਟ ’ਚ ਜਗ੍ਹਾ ਬਣਾਈ

Saturday, Nov 08, 2025 - 12:23 PM (IST)

ਦੀਕਸ਼ਾ ਤੇ ਪ੍ਰਣਵੀ ਨੇ ਅਰਾਮਕੋ ਚਾਈਨਾ ਚੈਂਪੀਅਨਸ਼ਿਪ ’ਚ ਕੱਟ ’ਚ ਜਗ੍ਹਾ ਬਣਾਈ

ਸ਼ੇਨਜੇਨ– ਭਾਰਤੀ ਗੋਲਫਰ ਦੀਕਸ਼ਾ ਡਾਗਰ ਤੇ ਪ੍ਰਣਵੀ ਉਰਸ ਨੇ ਦੂਜੇ ਦੌਰ ਤੋਂ ਬਾਅਦ ਅਰਾਮਕੋ ਚਾਈਨਾ ਚੈਂਪੀਅਨਸ਼ਿਪ ਵਿਚ ਕੱਟ ਵਿਚ ਪ੍ਰਵੇਸ਼ ਕਰ ਲਿਆ ਜਦਕਿ ਅਵਨੀ ਪ੍ਰਸ਼ਾਂਤ ਤੇ ਤਵੇਸਾ ਮਲਿਕ ਅਗਲੇ ਦੌਰ ਵਿਚ ਪਹੁੰਚਣ ਤੋਂ ਖੁੰਝ ਗਈਆਂ।

ਦੀਕਸ਼ਾ ਨੇ ਚਾਰ ਬਰਡੀਆਂ ਤੇ ਇਕ ਬੋਗੀ ਨਾਲ ਤਿੰਨ ਅੰਡਰ 70 ਦਾ ਕਾਰਡ ਖੇਡਿਆ ਜਦਕਿ ਪ੍ਰਣਵੀ ਨੇ ਤਿੰਨ ਅੰਡਰ 70 ਦਾ ਕਾਰਡ ਬਣਾਇਆ, ਜਿਸ ਵਿਚ 5 ਬਰਡੀਆਂ ਸ਼ਾਮਲ ਸਨ। ਦੀਕਸ਼ਾ ਸਾਂਝੇ ਤੌਰ ’ਤੇ 35ਵੇਂ ਤੇ ਪ੍ਰਣਵੀ ਸਾਂਝੇ ਤੌਰ ’ਤੇ 49ਵੇਂ ਸਥਾਨ ’ਤੇ ਰਹੀ। ਥਾਈਲੈਂਡ ਦੀ ਚਿੰਗਲਾਬ ਨੇ 65 ਦਾ ਕਾਰਡ ਖੇਡ ਕੇ 12 ਅੰਡਰ ਦੇ ਕੁੱਲ ਸਕੋਰ ਨਾਲ ਸਿੰਗਲ ਬੜ੍ਹਤ ਬਣਾਈ ਹੈ। ਉੱਥੇ ਹੀ, ਭਾਰਤੀ ਗੋਲਫਰ ਅਵਨੀ ਤੇ ਤਵੇਸਾ ਕੱਟ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਈਆਂ।


author

Tarsem Singh

Content Editor

Related News